ਸਿੱਧੂ ਮੂਸੇਵਾਲਾ ਦੇ ਕਤਲ ਸਮੇਂ  ਬਰਾਮਦ ਹੋਇਆ  ਸਮਾਨ ਅਦਾਲਤ ਨੇ 5 ਲੱਖ ਰੁਪਏ ‘ਚ ਪਰਿਵਾਰ ਨੂੰ ਸੌਂਪਿਆ

Rajneet Kaur
2 Min Read

ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਕਤਲ ਸਮੇਂ  ਬਰਾਮਦ ਹੋਇਆ  ਸਮਾਨ ਅੱਜ ਅਦਾਲਤ ’ਚ ਪੁਲਿਸ ਵਲੋਂ ਪਰਿਵਾਰ ਨੂੰ  ਸੌਂਪ ਦਿੱਤਾ ਗਿਆ ਹੈ। ਦਸ ਦਈਏ ਕਿ ਪਰਿਵਾਰ ਨੇ ਇਸ ਲਈ ਅਪੀਲ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਕੋਰਟ ‘ਚ ਹਰ ਪੇਸ਼ੀ ‘ਤੇ ਮੋਬਾਈਲ ਤੇ ਪਿਸਤੌਲ ਨਾਲ ਲੈ ਕੇ ਆਉਣੇ ਹੋਣਗੇ।

ਜਾਣਕਾਰੀ ਦਿੰਦਿਆ ਮੂਸੇਵਾਲਾ ਦੇ ਪਰਿਵਾਰਕ ਵਕੀਲ ਨੇ ਦੱਸਿਆ ਕਿ ਸਿੱਧੂ ਦੇ ਕਤਲ ਸਮੇਂ ਥਾਰ ਗੱਡੀ ’ਚੋਂ ਜੋ ਸਮਾਨ ਬਰਾਮਦ ਕੀਤਾ ਗਿਆ ਸੀ, ਉਹ ਅਦਾਲਤ ਦੇ ਮਾਧਿਅਮ ਰਾਹੀਂ ਪਰਿਵਾਰ ਨੂੰ ਸੁਪਰਦਾਰੀ ’ਤੇ ਵਾਪਸ ਸੌਂਪ ਦਿੱਤਾ ਗਿਆ ਹੈ। ਅਦਾਲਤ ਵਲੋਂ ਸ਼ਰਤ ਰੱਖੀ ਗਈ ਹੈ ਕਿ ਇਹ ਸਮਾਨ ਹਰ ਪੇਸ਼ੀ ’ਤੇ ਪੇਸ਼ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਪਿਸਤੌਲ ’ਤੇ 4 ਲੱਖ ਅਤੇ ਮੋਬਾਈਲ ਫ਼ੋਨ ’ਤੇ 1ਲੱਖ ਦਾ ਬੌਂਡ ਭਰਵਾਇਆ ਗਿਆ ਹੈ। ਇਹ ਪਿਸਤੌਲ ਹੁਣ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਨਾਂ ‘ਤੇ ਦਰਜ ਕੀਤੀ ਜਾਵੇਗੀ। ਕੋਰਟ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਕਿਹਾ ਕਿ ਜਦੋਂ ਤੱਕ ਕਤਲ ਕੇਸ ਚੱਲ ਰਿਹਾ ਹੈ, ਉਹ ਮੋਬਾਈਲ ਤੇ ਪਿਸਤੌਲ ਅੱਗੇ ਨਹੀਂ ਵੇਚ ਸਕਦੇ। ਇਸ ਤੋਂ ਇਲਾਵਾ ਪਿਸਤੌਲ ਤੇ ਮੋਬਾਈਲ ਦਾ ਰੰਗ ਵੀ ਨਹੀਂ ਬਦਲਿਆ ਜਾਵੇਗਾ।

ਦੱਸ ਦੇਈਏ ਕਿ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਕੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।  ਗੋਲੀਆਂ ਲੱਗਣ ਦੀ ਵਜ੍ਹਾ ਕਰਕੇ ਜੀਪ ਦਾ ਵੀ ਬੁਰਾ ਹਾਲ ਹੋਇਆ ਸੀ। ਹਾਲਾਂਕਿ ਬਾਅਦ ‘ਚ ਜੀਪ ਪੁਲਿਸ ਨੇ ਪਰਿਵਾਰ ਨੂੰ ਵਾਪਿਸ ਕਰ ਦਿੱਤੀ ਸੀ । ਉਸ ਸਮੇਂ ਮੂਸੇਵਾਲਾ ਕੋਲ ਮੋਬਾਈਲ ਤੇ ਪਿਸਤੌਲ ਵੀ ਸੀ। ਮੂਸੇਵਾਲਾ ਦੇ ਆਪਣੀ ਪਿਸਤੌਲ ਤੋਂ ਗੋਲੀਆਂ ਚਲਾਉਣ ਦੀ ਗੱਲ ਕਹੀ ਗਈ ਸੀ। ਉਸ ਦੇ ਕਤਲ ਦੇ ਬਾਅਦ ਪੁਲਿਸ ਨੇ ਵਾਰਦਾਤ ਦੀ ਜਗ੍ਹਾ ਤੋਂ ਇਨ੍ਹਾਂ ਨੂੰ ਬਰਾਮਦ ਕਰਕੇ ਕੇਸ ਪ੍ਰਾਪਰਟੀ ਦੇ ਤੌਰ ‘ਤੇ ਜ਼ਬਤ ਕਰ ਲਿਆ ਸੀ ਜਿਨ੍ਹਾਂ ਨੂੰ ਹੁਣ ਵਾਪਿਸਕੀਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment