ਮੁਸਲਿਮ ਦੇਸ਼ UAE ‘ਚ ਖੁੱਲ੍ਹਣ ਵਾਲਾ ਪਹਿਲਾ ਹਿੰਦੂ ਮੰਦਿਰ, ਇਸ ਦਿਨ ਖੋਲਿਆ ਜਾਵੇਗਾ ਆਮ ਲੋਕਾਂ ਲਈ

Rajneet Kaur
2 Min Read

ਨਿਊਜ਼ ਡੈਸਕ: ਦੇਸ਼ ਤੋਂ ਬਾਹਰ ਯੂਏਈ ‘ਚ ਮੰਦਿਰ ਬਣਾਉਣ ਦਾ ਕੰਮ ਜ਼ੋਰਾਂ ‘ਤੇ ਹੈ। ਇਹ ਜ਼ਮੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2015 ਵਿੱਚ ਯੂਏਈ ਫੇਰੀ ਦੌਰਾਨ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਦੁਆਰਾ BAPS ਨੂੰ ਤੋਹਫ਼ੇ ਵਿੱਚ ਦਿੱਤੀ ਗਈ ਸੀ। 2015 ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਏਈ ਦੌਰੇ ਦੌਰਾਨ, ਸਰਕਾਰ ਨੇ ਮੰਦਿਰ ਬਣਾਉਣ ਲਈ ਜ਼ਮੀਨ ਦਿੱਤੀ ਸੀ। ਖਾਸ ਗੱਲ ਇਹ ਹੈ ਕਿ ਰਾਸ਼ਟਰਪਤੀ ਸ਼ੇਖ ਮੁਹੰਮਦ ਅਲ ਨਾਹਯਾਨ ਨੇ ਇਹ ਜ਼ਮੀਨ ਤੋਹਫੇ ਵਜੋਂ ਦਿੱਤੀ ਸੀ।

ਮੰਦਿਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ 18 ਫਰਵਰੀ 2024 ਤੋਂ ਮੰਦਿਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। 14 ਫਰਵਰੀ ਤੋਂ 18 ਫਰਵਰੀ ਤੱਕ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਵਿੱਚ, ਸੀਮਤ ਗਿਣਤੀ ਵਿੱਚ ਲੋਕ ਰਜਿਸਟ੍ਰੇਸ਼ਨ ਦੁਆਰਾ ਮੌਕਾ ਪ੍ਰਾਪਤ ਕਰਨਗੇ। ਮੰਦਿਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬਹੁਤ ਘੱਟ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ ਅਤੇ ਉਸ ਲਈ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।

ਜੇਕਰ ਮੰਦਿਰ ਦੇ ਪਰਿਸਰ ਦੀ ਗੱਲ ਕਰੀਏ ਤਾਂ ਇਹ ਲਗਭਗ 27 ਏਕੜ ਵਿੱਚ ਫੈਲਿਆ ਹੋਇਆ ਹੈ। ਮੰਦਿਰ ਵਿੱਚ ਭਾਰਤੀ ਆਦਰਸ਼ਾਂ ਅਤੇ ਵਾਸਤੂ ਕਲਾ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਅਬੂ ਮਰੀਖਾ ਵਿੱਚ ਮੰਦਿਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਮੰਦਿਰ  ਦਾ ਨੀਂਹ ਪੱਥਰ ਰੱਖਣ ਦੀ ਰਸਮ ਫਰਵਰੀ 2018 ਵਿੱਚ ਰੱਖੀ ਗਈ ਸੀ। ਮੰਦਿਰ ਦੇ ਨਿਰਮਾਣ ਵਿੱਚ ਗੁਲਾਬੀ ਰੇਤਲੇ ਪੱਥਰ ਦੀ ਵਰਤੋਂ ਕੀਤੀ ਗਈ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਇਮਾਰਤ 1000 ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment