ਵੱਡੇ ਬ੍ਰਾਂਡਾ ਲਈ ਖੜੀ ਹੋਈ ਮੁਸੀਬਤ, ਜਿੰਨੇ ਦਾ ਲਵੋਗੇ ਸਾਮਾਨ ਉਨ੍ਹਾਂ ਹੀ ਮੁੱਲ ਦੇਣਾ ਪਵੇਗਾ ਪਲਾਸਟਿਕ ਦੀ ਪੈਕਿੰਗ ਦਾ

Rajneet Kaur
2 Min Read

ਸ਼ਿਮਲਾ: ਪਲਾਸਟਿਕ ਦੇ ਪੋਲੀਥਿਨ ‘ਤੇ ਪਹਿਲਾਂ ਹੀ ਬੈਨ ਲੱਗ ਚੁੱਕਿਆ ਹੈ। ਪਰ ਫਿਰ ਵੀ ਵੱਡੇ ਉਤਪਾਦਨਾਂ ਵਲੌਂ ਪਲਾਸਟਿਕ ਦਾ ਲਗਾਤਾਰ ਪ੍ਰਯੋਗ ਕੀਤਾ ਜਾ ਰਿਹਾ ਸੀ।ਹੁਣ ਹਿਮਾਚਲ ਪ੍ਰਦੇਸ਼ ‘ਚ ਪਲਾਸਟਿਕ ਨੂੰ ਕੇ ਸਖ਼ਤ ਫੈਸਲਾ ਕੀਤਾ ਗਿਆ ਹੈ।

 ਪਲਾਸਟਿਕ ਮੁਕਤ ਬਣਾਉਣ ਲਈ  ਇਕ ਅਹਿਮ ਕਦਮ ਚੁੱਕਿਆ ਗਿਆ ਹੈ। ਹੁਣ ਹਿਮਾਚਲ ‘ਚ ਜਿਨ੍ਹਾਂ ਉਤਪਾਦਕਾਂ ਅਤੇ ਬ੍ਰਾਂਡ ਮਾਲਕਾਂ ਦਾ ਸਾਮਾਨ ਪਲਾਸਟਿਕ ਦੀ ਪੈਕਿੰਗ ‘ਚ ਆਵੇਗਾ, ਉਨ੍ਹਾਂ ਨੂੰ ਉਸੇ ਮਾਤਰਾ ‘ਚ ਹੀ ਪਲਾਸਟਿਕ ਦਾ ਮੁੱਲ ਵੀ ਚੁਕਾਉਣਾ ਪਵੇਗਾ।ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਹਿਮਾਚਲ ਨੂੰ ਬ੍ਰਾਂਡਾਂ ਅਤੇ ਉਤਪਾਦਕਾਂ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਇਨ੍ਹਾਂ ਨਿਰਮਾਤਾਵਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਜਾਣਗੇ।ਨਾਲ ਹੀ  ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।  ਹਿਮਾਚਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ  ਉਤਪਾਦਕਾਂ, ਦਰਾਮਦਕਾਰਾਂ, ਬ੍ਰਾਂਡ ਮਾਲਕਾਂ, ਕੂੜਾ ਪ੍ਰਬੰਧਨ ਏਜੰਸੀਆਂ ਅਤੇ ਪਲਾਸਟਿਕ ਵੇਸਟ ਪ੍ਰੋਸੈਸਰਾਂ, ਮਿਉਂਸਪਲ ਕਮਿਸ਼ਨਰਾਂ ਅਤੇ ਸ਼ਹਿਰੀ ਸਥਾਨਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਇਹ ਸਿੱਟਾ ਲੱਭਿਆ ਹੈ।

ਇਸ ਵਿੱਚ ਉਤਪਾਦਕਾਂ ਨੂੰ ਪਲਾਸਟਿਕ ਨੂੰ ਇਕੱਠਾ ਕਰਨ ਅਤੇ ਨਸ਼ਟ ਕਰਨ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ ਗਿਆ ਸੀ। ਇਹ ਮੀਟਿੰਗ ਹਿਮਾਚਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸੰਜੇ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਕਿਹਾ ਕਿ ਪਲਾਸਟਿਕ ਦਾ ਪ੍ਰਬੰਧਨ ਬਹੁਤ ਜ਼ਰੂਰੀ ਹੈ। ਹਿਮਾਚਲ ‘ਚ ਥਾਂ-ਥਾਂ ‘ਤੇ ਪਲਾਸਟਿਕ ਧੜੱਲੇ ਨਾਲ ਸੁੱਟਿਆ ਜਾ ਰਿਹਾ ਹੈ। ਪਲਾਸਟਿਕ ਖਾਣ ਨਾਲ ਪਸ਼ੂ ਮਰ ਰਹੇ ਹਨ।ਇਸ ਨਾਲ ਵਾਤਾਵਰਨ ਵੀ ਗੰਧਲਾ ਹੋ ਰਿਹਾ ਹੈ। ਅਨਿਲ ਜੋਸ਼ੀ, ਮੈਂਬਰ ਸਕੱਤਰ, ਹਿਮਾਚਲ ਪ੍ਰਦੇਸ਼ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ, ਨੇ ਕਿਹਾ ਕਿ ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਨੇ 16 ਫਰਵਰੀ 2022 ਨੂੰ ਪਲਾਸਟਿਕ ਵੇਸਟ ਸੋਧ ਨਿਯਮ 2022 ਵਿੱਚ ਵਿਸਤ੍ਰਿਤ ਉਤਪਾਦਕ ਜ਼ਿੰਮੇਵਾਰੀਆਂ ਲਈ ਦਿਸ਼ਾ-ਨਿਰਦੇਸ਼ਾਂ ਨੂੰ ਸੂਚਿਤ ਕੀਤਾ ਹੈ। ਇਸ ਵਿੱਚ ਬ੍ਰਾਂਡ ਮਾਲਕ ਵੱਲੋਂ ਤਿਆਰ ਕੀਤੀ ਪਲਾਸਟਿਕ ਦੀ ਪੈਕਿੰਗ ਦੀ ਮਾਤਰਾ ਨੂੰ ਨਸ਼ਟ ਕਰਨਾ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment