ਜੀਟੀਏ ਭਰ ਵਿੱਚ ਸਭ ਤੋਂ ਵੱਧ ਠੰਢ ਮਈ ਵਿਚ ਪਈ

TeamGlobalPunjab
1 Min Read
ਜੀਟੀਏ ਭਰ ਵਿੱਚ ਠੰਢ ਸਬੰਧੀ ਐਡਵਾਇਜ਼ਰੀ ਜਾਰੀ ਹੈ। ਗ੍ਰੇਟ ਡਿਪਰੈਸ਼ਨ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਇਸ ਵਾਰੀ ਇਹ ਸਭ ਤੋਂ ਠੰਢੀ ਮਈ ਦੱਸੀ ਜਾ ਰਹੀ ਹੈ।ਮੰਗਲਵਾਰ ਨੂੰ ਸਵੇਰੇ 4:00 ਵਜੇ ਪੀਅਰਸਨ ਏਅਰਪੋਰਟ ਉਤੇ ਪਾਰਾ ਮਨਫੀ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਨਾਲ 1939 ਵਿੱਚ ਕਾਇਮ ਹੋਇਆ ਮਨਫੀ 2.2 ਡਿਗਰੀ ਸੈਲਸੀਅਸ ਦਾ ਰਿਕਾਰਡ ਵੀ ਟੁੱਟ ਗਿਆ। ਮੌਸਮ ਵਿਗਿਆਨੀ ਜਿਲ ਟੇਲਰ ਨੇ ਦੱਸਿਆ ਕਿ ਅਜੇ ਭਲਕੇ ਵੀ ਇਸ ਤਰਾਂ ਦੀ ਹੀ ਠੰਢ ਰਹੇਗੀ ਤੇ ਉਸ ਤੋਂ ਬਾਅਦ ਠੰਢ ਚਲੀ ਜਾਵੇਗੀ। ਉਨਾਂ ਆਖਿਆ ਕਿ ਇਸ ਹਫਤੇ ਦੇ ਅੰਤ ਤੱਕ ਹੀ ਪਾਰਾ 20 ਡਿਗਰੀ ਸੈਲਸੀਅਸ ਤੱਕ ਅੱਪੜਨ ਦੀ ਸੰਭਾਵਨਾ ਹੈ। ਅੱਜ ਬੱਦਲਵਾਈ ਰਹੇਗੀ ਤੇ ਦੁਪਹਿਰ ਤੱਕ ਛਿੱਟੇ ਪੈਣ ਦੀ ਵੀ ਸੰਭਾਵਨਾ ਹੈ। ਇਸ ਨਾਲ ਤਾਪਮਾਨ 9 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ।

Share this Article
Leave a comment