ਮੇਰੇ ਖਿਲਾਫ਼ ਚੰਡੀਗੜ੍ਹ ਪੁਲਿਸ ਨੇ ਨਾਜਾਇਜ਼ ਪਰਚਾ ਕੀਤਾ : ਜੱਸ ਬਾਜਵਾ

TeamGlobalPunjab
2 Min Read

ਮੁਹਾਲੀ : ਬੀਤੇ ਦਿਨ ਕਿਸਾਨਾਂ ਵੱਲੋਂ ਰਾਜ ਭਵਨ ਵੱਲ ਕੀਤੇ ਗਏ ਮਾਰਚ ਦੌਰਾਨ ਚੰਡੀਗੜ੍ਹ ਪੁਲਿਸ ਨੇ ਖਾਸੀ ਸਖ਼ਤੀ ਵਰਤੀ ਸੀ, ਜਿਸਦੀ ਚੁਫੇਰਿਉਂ ਨਿੰਦਾ ਹੋ ਰਹੀ ਹੈ। ਇਸ ਤੋਂ ਵੀ ਵੱਧ ਕੇ ਚੰਡੀਗੜ੍ਹ ਪੁਲਿਸ ਨੇ ਸੋਨੀਆ ਮਾਨ, ਜੱਸ ਬਾਜਵਾ, ਲੱਖਾ ਸਿਧਾਣਾ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਰਜਿੰਦਰ ਸਿੰਘ ਦੀਪਵਾਲਾ ਸਮੇਤ ਹੋਰਨਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।  ਜੱਸ ਬਾਜਵਾ ਨੇ ਇਸ ਮਾਮਲੇ ਨੂੰ ਝੂਠਾ ਕਰਾਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਨੇ ਗਲਤ ਤਰੀਕੇ ਨਾਲ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

 ਮੁਹਾਲੀ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਸ ਬਾਜਵਾ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਵਲੋਂ ਮੇਰੇ ‘ਤੇ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਉਹ ਮੋਹਾਲੀ ਚੰਡੀਗੜ੍ਹ ਦੇ ਬੈਰੀਅਰ ਰਾਹੀਂ ਚੰਡੀਗੜ੍ਹ ਵਿਚ ਦਾਖ਼ਲ ਨਹੀਂ ਹੋਏ, ਸਗੋਂ ਉਹ ਤਾਂ ਹਰਿਆਣਾ ਦੇ ਕਿਸਾਨਾਂ ਵਲੋਂ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਜਾਣ ਵਾਲੇ ਕਿਸਾਨਾਂ ਨਾਲ ਸ਼ਾਮਿਲ ਸਨ । ਉਨ੍ਹਾਂ ਕਿਹਾ ਕਿ ਮੈ ਕਿਸੇ ਤਰ੍ਹਾਂ ਦਾ ਕੋਈ ਗ਼ੈਰਕਾਨੂੰਨੀ ਕੰਮ ਨਹੀਂ ਕੀਤਾ, ਸਗੋਂ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਦੇ ਨਾਲ ਪ੍ਰਦਰਸ਼ਨ ਵਿਚ ਸ਼ਾਮਲ ਹੋਇਆ ਸੀ।

ਬਾਜਵਾ ਨੇ ਕਿਹਾ ਕਿ ਉਹ ਚੰਡੀਗੜ੍ਹ ਪੁਲਿਸ ਦੀ ਅਜਿਹੀ ਕਾਰਵਾਈ ਤੋਂ ਡਰਨ ਵਾਲੇ ਨਹੀਂ, ਸਗੋਂ ਅੱਗੇ ਵੀ ਕਿਸਾਨਾਂ ਦੀ ਹਮਾਇਤ ਕਰਦੇ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਅੱਗੇ ਜੋ ਵੀ ਕਦਮ ਚੁੱਕੇਗਾ ਉਹ ਉਸ ਦਾ ਸਮਰਥਨ ਕਰਨਗੇ।

Share this Article
Leave a comment