ਪ੍ਰਸਿੱਧ ਅਦਾਕਾਰਾ “ਬਿਗ ਬਾਸ-13” ਵਿੱਚ ਨਹੀਂ ਕਰ ਸਕੇਗੀ ਦੁਬਾਰਾ ਐਂਟਰੀ

TeamGlobalPunjab
1 Min Read

ਨਿਊਜ਼ ਡੈਸਕ : ਕਲਰਜ਼ ਟੀਵੀ ਦੇ ਸ਼ੋਅ ‘ਬਿੱਗ ਬੌਸ 13’ ਨੂੰ ਤਿੰਨ ਮਹੀਨੇ ਹੋ ਗਏ ਹਨ ਅਤੇ ਘਰ ਵਿਚ 12 ਮੈਂਬਰ ਬਾਕੀ ਹਨ। ਇਹ ਮੰਨਿਆ ਜਾ ਰਿਹਾ ਸੀ ਕਿ ਇਸ ਦੌਰਾਨ ਇੱਕ ਮੁਕਾਬਲੇਬਾਜ਼ ਵੀਕੈਂਡ ਕਾ ਵਾਰ ਵਿੱਚ ਦੁਬਾਰਾ ਦਾਖਲ ਹੋਣ ਜਾ ਰਿਹਾ ਹੈ।ਬਿੱਗ ਬਾਸ ਦੀ ਮਜ਼ਬੂਤ ਮੁਕਾਬਲੇਬਾਜ਼ ਦੇਵੋਲਿਨਾ ਭੱਟਾਚਾਰਜੀ ਦੇ ਇਸ ਹਫਤੇ ਅੰਤ ਵਿੱਚ ਵਾਪਸ ਆਉਣ ਦੀਆਂ ਖਬਰਾਂ ਮਿਲ ਰਹੀਆਂ ਸਨ। ਪਰ ਇਸ ਤੋਂ ਬਿਗ ਬਾਸ ਨੇ ਇਨਕਾਰ ਕਰ ਦਿੱਤਾ ਹੈ।

ਦੱਸ ਦਈਏ ਕਿ ਦੇਵੋਲਿਨਾ ਨੇ ਸਿਹਤ ਖਰਾਬ ਹੋਣ ਕਾਰਨ ਸ਼ੋਅ ਨੂੰ ਅੱਧ ਵਿਚਕਾਰ ਛੱਡ ਦਿੱਤਾ ਸੀ ਅਤੇ ਦੇਵੋਲਿਨਾ ਦੀ ਥਾਂ ਵਿਕਾਸ ਗੁਪਤਾ ਨੂੰ ਸ਼ੋਅ ‘ਚ ਸ਼ਾਮਲ ਕੀਤਾ ਗਿਆ ਸੀ। ਵਿਕਾਸ ਗੁਪਤਾ ਦੇਵੋਲੀਨਾ ਦੀ ਪਰੋਕਸੀ ‘ਤੇ ਸ਼ੋਅ ਵਿੱਚ ਸ਼ਨ। ਦੇਵੋਲਿਨਾਂ ਦੀਆਂ ਤਾਜ਼ਾ ਸਿਹਤ ਰਿਪੋਰਟਾਂ ਮੁਤਾਬਿਕ ਉਨ੍ਹਾਂ ਦਾ ਸ਼ੋਅ ਵਿੱਚ ਵਾਪਿਸ ਆਉਣਾ ਮੁਸ਼ਕਲ ਹੈ ਇਸ ਲਈ ਵਿਕਾਸ ਗੁਪਤਾ ਵੀ ਹੁਣ ਸ਼ੋਅ ਦਾ ਹਿੱਸਾ ਨਹੀਂ ਰਹੇ।

Share this Article
Leave a comment