ਕੈਲੀਫੋਰਨੀਆ ‘ਚ ਸਿੱਖ ਪਰਿਵਾਰ ਦੀ ਹੱਤਿਆ ਕਰਨ ਵਾਲੇ ਵਿਅਕਤੀ ‘ਤੇ ਚਾਰ ਦੋਸ਼ ਆਇਦ

Rajneet Kaur
3 Min Read

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਸਿੱਖ ਪਰਿਵਾਰ ਦੇ ਚਾਰ ਮੈਂਬਰ ਜਿਨ੍ਹਾਂ ਵਿੱਚ ਅੱਠ ਮਹੀਨਿਆਂ ਦੀ ਬੱਚੀ ਵੀ ਸ਼ਾਮਲ ਹੈ, ਨੂੰ ਅਗਵਾ ਤੇ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਖਿਲਾਫ਼ ਪਹਿਲਾ ਦਰਜ ਕਤਲ ਦੇ ਚਾਰ ਦੋਸ਼ ਆਇਦ ਕੀਤੇ ਗਏ ਹਨ।

ਕਤਲ ਦੇ ਦੋਸ਼ੀ ਜੀਸਸ ਮੈਨੁਅਲ ਸਲਗਾਡੋ ਦੇ ਖਿਲਾਫ ਸੋਮਵਾਰ ਨੂੰ ਦੋਸ਼ ਤੈਅ ਕੀਤੇ ਗਏ। ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਜਸਦੀਪ ਸਿੰਘ (36), ਜਸਲੀਨ ਕੌਰ (27), ਉਨ੍ਹਾਂ ਦੀ ਅੱਠ ਮਹੀਨੇ ਦੀ ਬੇਟੀ ਆਰੋਹੀ ਢੇਰੀ ਅਤੇ 39 ਸਾਲਾ ਅਮਨਦੀਪ ਸਿੰਘ ਨੂੰ ਅਗਵਾ ਕਰ ਲਿਆ ਗਿਆ ਸੀ। ਬਾਅਦ ਵਿੱਚ, ਚਾਰਾਂ ਦੀਆਂ ਲਾਸ਼ਾਂ ਮਰਸਡ ਕਾਉਂਟੀ ਵਿੱਚ ਇੱਕ ਦੂਰ-ਦੁਰਾਡੇ ਦੇ ਬਾਗ ਵਿੱਚ ਇੱਕ ਦੂਜੇ ਦੇ ਨੇੜੇ ਪਈਆਂ ਮਿਲੀਆਂ। ਇਹ ਪਰਿਵਾਰ ਮੂਲ ਰੂਪ ਵਿੱਚ ਪੰਜਾਬ, ਭਾਰਤ ਦਾ ਰਹਿਣ ਵਾਲਾ ਸੀ।

ਮਰਸਿਡ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ  ਕਿਹਾ ਕਿ ਉਹ ਇਹ ਇਸ ਸਾਲ ਕੋਈ ਫੈਸਲਾ ਨਹੀਂ ਲੈਣਗੇ ਕਿ ਸਲਗਾਡੋ (48) ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦੀ ਪੈਰਵੀ ਕੀਤੀ ਜਾਵੇ ਜਾਂ ਨਹੀਂ। ਉਧਰ ਜ਼ਿਲ੍ਹਾ ਅਟਾਰਨੀ ਕਿੰਬਰਲੇ ਲੂਇਸ ਨੇ ਸਲਗਾਡੋ ’ਤੇ ਲਾਏ ਦੋਸ਼ਾਂ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਮੁਲਜ਼ਮ ’ਤੇ ਜਸਦੀਪ, ਉਸ ਦੀ ਪਤਨੀ ਜਸਲੀਨ, ਉਨ੍ਹਾਂ ਦੀ ਧੀ ਤੇ ਸਿੰਘ ਦੇ ਭਰਾ ਅਮਨਦੀਪ ਦੀ ਹੱਤਿਆ ਦਾ ਦੋਸ਼ ਹੈ। ਪੁਲਿਸ ਨੂੰ 3 ਅਕਤੂਬਰ ਨੂੰ ਵਿੰਟਨ ਕਸਬੇ ’ਚੋਂ ਅਮਨਦੀਪ ਦਾ ਟਰੱਕ ਮਿਲਿਆ ਸੀ, ਜਿਸ ਨੂੰ ਅੱਗ ਲੱਗੀ ਹੋਈ ਸੀ। ਇਸ ਮਗਰੋਂ ਕੈਲੀਫੋਰਨੀਆ ਪੁਲਿਸ ਨੇ ਸਿੱਖ ਪਰਿਵਾਰ ਦੀ ਗੁੰਮਸ਼ੁਦਗੀ ਦੀ ਜਾਂਚ ਸ਼ੁਰੂ ਕੀਤੀ ਸੀ।

ਜਾਂਚ ਦੌਰਾਨ ਮਰਸਿਡ ਕਾਊਂਟੀ ਸ਼ੈਰਿਫ਼ ਦਫ਼ਤਰ ਨੂੰ ਸਿੱਖ ਪਰਿਵਾਰ ਦੇ ਟਰੱਕਾਂ ਦੇ ਕਾਰੋਬਾਰ ‘ਯੂਨੀਸਨ ਟਰੱਕਿੰਗ’ ਤੋਂ ਵੀਡੀਓ ਮਿਲੀ ਸੀ, ਜਿਸ ਵਿੱਚ ਮਸ਼ਕੂਕ ਬੰਦੂਕ ਦੀ ਨੋਕ ’ਤੇ ਪਰਿਵਾਰ ਨੂੰ ਅਗਵਾ ਕਰਦਾ ਨਜ਼ਰ ਆ ਰਿਹਾ ਸੀ।

- Advertisement -

ਸਾਲਗਾਡੋ ‘ਤੇ ਕਥਿਤ ਤੌਰ ‘ਤੇ ਟਰੱਕ ਨੂੰ ਅੱਗ ਲਗਾਉਣ ਲਈ ਗੈਰ-ਕਾਨੂੰਨੀ ਤੌਰ ‘ਤੇ ਹਥਿਆਰ ਰੱਖਣ ਅਤੇ ਅੱਗ ਲਗਾਉਣ ਦਾ ਵੀ ਦੋਸ਼ ਹੈ।ਕੈਲੀਫੋਰਨੀਆ ਦੇ ਸੈਕਰਾਮੈਂਟੋ, ਵਿੱਚ ਇੱਕ ਟੈਲੀਵਿਜ਼ਨ ਸਟੇਸ਼ਨ ਕੇਸੀਆਰਏ ਮੁਤਾਬਕ, ਮਰਸਡ ਕਾਉਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਕਿਹਾ ਕਿ ਸਲਗਾਡੋ ਨੂੰ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਜੇਲ੍ਹ ਵਿੱਚ ਉਮਰ ਕੈਦ ਦਾ ਸਾਹਮਣਾ ਕਰਨਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment