ਦੁਨੀਆ ਦੀ ਤੀਜੀ ਪੁਲਾੜ ਮਹਾਂਸ਼ਕਤੀ ਬਣਨ ਜਾ ਰਹੇ ਫਰਾਂਸ ਨੇ ਪਹਿਲਾ ਪੁਲਾੜ ਫੌਜੀ ਅਭਿਆਸ ਕੀਤਾ ਸ਼ੁਰੂ

TeamGlobalPunjab
2 Min Read

 

 ਵਰਲਡ ਡੈਸਕ: – ਦੁਨੀਆ ਦੀ ਤੀਜੀ ਪੁਲਾੜ ਮਹਾਂਸ਼ਕਤੀ ਬਣਨ ਜਾ ਰਹੇ ਫਰਾਂਸ ਨੇ ਇਸ ਹਫਤੇ ਆਪਣਾ ਪਹਿਲਾ ਪੁਲਾੜ ਫੌਜੀ ਅਭਿਆਸ ਸ਼ੁਰੂ ਕੀਤਾ ਹੈ। ਇਸ ਯੁੱਧ ਅਭਿਆਸ ਦਾ ਉਦੇਸ਼ ਹਮਲੇ ਦੀ ਸਥਿਤੀ ਵਿੱਚ ਇਸਦੇ ਪੁਲਾੜ ਉਪਗ੍ਰਹਿਾਂ ਤੇ ਹੋਰ ਉਪਕਰਣਾਂ ਦੀ ਰੱਖਿਆ ਕਰਨ ਲਈ ਪੁਲਾੜ ਕਮਾਂਡ ਦੀ ਯੋਗਤਾ ਦਾ ਮੁਲਾਂਕਣ ਕਰਨਾ ਹੈ।

ਫਰਾਂਸ ਦੇ ਨਵੇਂ ਪੁਲਾੜ ਕਮਾਂਡ ਦੇ ਮੁਖੀ ਮਾਈਕਲ ਫ੍ਰੈਡਲਿੰਗ ਦੇ ਅਨੁਸਾਰ ਇਹ ਅਭਿਆਸ ਦੇਸ਼ ਦੀਆਂ ਪ੍ਰਣਾਲੀਆਂ  ‘ਤੇ ਦਬਾਅ ਦਾ ਸਾਮ੍ਹਣਾ ਕਰਨ ਦੀ ਯੋਗਤਾ ਦੀ ਪਰਖ ਕਰਨ ਲਈ ਕੀਤਾ ਜਾ ਰਿਹਾ ਹੈ। ਉਸਨੇ ਕਿਹਾ ਇਹ ਫ੍ਰੈਂਚ ਆਰਮੀ ਦੀ ਪਹਿਲਾ ਅਭਿਆਸ ਹੈ।

ਦੱਸ ਦਈਏ ਅਭਿਆਸ ਦੇ ਦੌਰਾਨ ਸੈਨਿਕ ਇੱਕ ਸੰਭਾਵਿਤ ਖਤਰਨਾਕ ਪੁਲਾੜ ਆਬਜੈਕਟ ਦੀ ਨਿਗਰਾਨੀ ਕਰੇਗੀ ਤੇ ਨਾਲ ਹੀ ਹੋਰ ਵਿਦੇਸ਼ੀ ਤਾਕਤਾਂ ਦੁਆਰਾ ਆਪਣੇ ਖੁਦ ਦੇ ਸੈਟੇਲਾਈਟ ਲਈ ਖਤਰੇ ਦਾ ਅਨੁਭਵ ਕਰੇਗੀ। ਪੁਲਾੜ ਵਿਚ ਫੌਜੀ ਅਭਿਆਸ ਇਕ ਦੇਸ਼ ਨਾਲ ਸੰਕਟ ‘ਤੇ ਅਧਾਰਤ ਹੈ ਜਿਸ  ‘ਚ ਪੁਲਾੜ ਸ਼ਕਤੀ ਹੈ ਤੇ ਇਕ ਹੋਰ ਜਿਸ ਨਾਲ ਫਰਾਂਸ ਦੇ ਨਾਲ ਮਿਲਟਰੀ ਸਹਿਯੋਗ ਸਮਝੌਤਾ ਹੈ।

- Advertisement -

ਫ੍ਰੈਂਚ ਸਪੇਸ ਆਰਮੀ ਕਮਾਂਡ ਦਾ ਗਠਨ 2019 ‘ਚ ਕੀਤਾ ਗਿਆ ਸੀ ਤੇ 2025 ਤੱਕ 500 ਫੌਜੀ ਹੋਣਗੇ। ਇਹ ਕਿਹਾ ਜਾਂਦਾ ਹੈ ਕਿ ਪੁਲਾੜ ਫੌਜੀ ਪ੍ਰੋਗਰਾਮ ‘ਚ ਨਿਵੇਸ਼ ਅਗਲੇ ਛੇ ਸਾਲਾਂ ‘ਚ ਪੰਜ ਅਰਬ ਡਾਲਰ ਤੱਕ ਪਹੁੰਚ ਜਾਵੇਗਾ। ਸੰਯੁਕਤ ਰਾਜ ਤੇ ਚੀਨ ਇਸ ‘ਤੇ ਸਭ ਤੋਂ ਵੱਧ ਖਰਚ ਕਰ ਰਹੇ ਹਨ। ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਦੇ ਅਨੁਸਾਰ ਸਾਡੇ ਸਹਿਯੋਗੀ ਤੇ ਵਿਰੋਧੀ ਆਪਣੇ ਨਾਲ ਜੁੜੇ ਸਪੇਸ ਨੂੰ ਮਿਲਟਰੀਕਰਨ ਕਰ ਰਹੇ ਹਨ ਸਾਨੂੰ ਕੰਮ ਕਰਨ ਦੀ ਲੋੜ ਹੈ

ਇਸਤੋਂ ਇਲਾਵਾ ਫਰਾਂਸ ਦੀ ਸੈਟੇਲਾਈਟ ਵਿਰੋਧੀ ਲੇਜ਼ਰ ਹਥਿਆਰ ਵਿਕਸਤ ਕਰਨ ਦੇ ਨਾਲ ਨਾਲ ਪੁਲਾੜ ‘ਚ ਆਪਣੀ ਨਿਗਰਾਨੀ ਸਮਰੱਥਾ ‘ਚ ਸੁਧਾਰ ਕਰਨ ਦੀ ਯੋਜਨਾ ਹੈ। ਉਸਦਾ ਮੰਨਣਾ ਹੈ ਕਿ ਭਵਿੱਖ ‘ਚ ਪੁਲਾੜ ਮਹਾਂ-ਸ਼ਕਤੀਆਂ ਦਰਮਿਆਨ ਟਕਰਾਅ ਦਾ ਮੰਚ ਵੀ ਬਣ ਸਕਦਾ ਹੈ  ਤੇ ਉਹ ਇਸ ‘ਚ ਪਿੱਛੇ ਨਹੀਂ ਰਹਿਣਾ ਚਾਹੁੰਦਾ।

 

TAGGED: , ,
Share this Article
Leave a comment