ਬਾਦਲ ਦੇ ਰਾਜ ‘ਚ ਲਗਦੀ ਸੀ ਬਿਜਲੀ ਦੀ ਕੁੰਡੀ! : ਮਜੀਠੀਆ

TeamGlobalPunjab
1 Min Read

ਅੰਮ੍ਰਿਤਸਰ : ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੋਂ ਦੇ ਰਾਜਾਸਾਂਸੀ ਇਲਾਕੇ ਵਿੱਚ ਸਿਆਸੀ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸ਼ਿਰਕਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਬੋਲਦਿਆਂ ਇੱਕ ਅਜਿਹੀ ਗੱਲ ਕਹਿ ਦਿੱਤੀ ਕਿ ਹੁਣ ਚਾਰੇ ਪਾਸੇ ਉਸ ਦੀ ਚਰਚਾ ਹੋ ਰਹੀ ਹੈ। ਦਰਅਸਲ ਮਜੀਠੀਆ ਸਟੇਜ਼ ਤੋਂ ਬੋਲਦਿਆਂ ਸਾਬਕਾ ਮੁੱਖ ਮੰਤਰੀ ਦੇ ਕੰਮਾਂ ਨੂੰ ਗਿਣਵਾ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਸੂਬੇ ਦੇ ਲੋਕਾਂ ਨੂੰ ਬਿਜਲੀ ਦਾ ਬਿੱਲ 50 ਹਜ਼ਾਰ ਆ ਰਿਹਾ ਹੈ ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤਾਂ ਉਸ ਸਮੇਂ ਕੋਈ ਵੀ ਅਧਿਕਾਰੀ ਬਿਜਲੀ ਦੇਖਣ ਨਹੀਂ ਸੀ ਆਉਂਦਾ ਅਤੇ ਲੋਕ ਸ਼ਰੇਆਮ ਕੁੰਡੀ ਲਾਉਂਦੇ ਸੀ।

ਇਹ ਕਹਿਣ ਤੋਂ ਬਾਅਦ ਮਜੀਠੀਆ ਨੇ ਲੋਕਾਂ ਤੋਂ ਵੀ ਪੁੱਛਿਆ ਕਿ ਉਹ ਲਾਉਂਦੇ ਸਨ ਕੁੰਡੀ। ਉਨ੍ਹਾਂ ਕਿਹਾ ਕਿ ਉਸ ਸਮੇਂ ਇਹ ਕੁੰਡੀ ਲੱਗ ਜਾਂਦੀ ਸੀ। ਇਹ ਕਹਿੰਦਿਆਂ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੌਰਾਨ ਹੀ ਕਿਸਾਨਾਂ ਦੇ ਟਿਊਬਵੈਲਾਂ ਦੇ ਕਨੈਕਸ਼ਨ ਵੰਡੇ ਗਏ ਅਤੇ ਬਿੱਲ ਮਾਫ ਕੀਤੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੌਰਾਨ ਬਿਜਲੀ ਬਹੁਤ ਸਸਤੀ ਸੀ। ਇਸ ਦੇ ਨਾਲ ਹੀ ਮਜੀਠੀਆ ਨੇ ਈਟੀਟੀ ਪਾਸ ਅਧਿਆਪਕਾਂ ‘ਤੇ ਹੋ ਰਹੇ ਲਾਠੀਚਾਰਜ ਦੀ ਵੀ ਨਿੰਦਾ ਕੀਤੀ।

Share this Article
Leave a comment