ਭਵਾਨੀਗੜ੍ਹ : ਅੱਜ ਦੇ ਦੌਰ ਵਿੱਚ ਹਰ ਕਿਸੇ ਕੁੜੀ ਮੁੰਡੇ ਦਾ ਇੱਕ ਹੀ ਸੁਪਨਾ ਹੈ ਕਿ ਵਿਦੇਸ਼ ਜਾ ਕਿ ਪੜ੍ਹਾਈ ਕਰਨਾ। ਸੱਚ ਗੱਲ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਇਹ ਸੁਪਨੇ ਨੂੰ ਹਜ਼ਾਰਾਂ ਹੀ ਰੁਪਏ ਲੱਗਾ ਕਿ ਪੂਰਾ ਕਰਦੇ ਹਨ। ਚੱਲ ਰਹੇ ਸਮੇਂ ਵਿੱਚ ਹਰ ਨੌਜਵਾਨ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਹੈ। ਫਿਰ ਚਾਹੇ ਉਹ ਪੜ੍ਹਾਈ ਕਰਨ ਜਾਂਦੇ ਹਨ ਜਾਂ ਫਿਰ ਨੌਕਰੀ ਲਈ ਜਾਂਦੇ ਹੋਣ।
ਪਰ ਨਾ ਤਾਂ ਉਹਨਾਂ ਬੱਚਿਆਂ ਨੂੰ ਪਤਾ ਹੁੰਦਾ ਤੇ ਨਾਂ ਹੀ ਮਾਂ ਬਾਪ ਨੂੰ ਕਿ ਕਦੋਂ ਕਿੱਥੇ ਕੋਈ ਅਣਹੋਣੀ ਹੋ ਜਾਵੇ।
ਅਜਿਹੀ ਹੀ ਇੱਕ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਢੇਡ ਸਾਲ ਪਹਿਲਾਂ ਕੈਨੇਡਾ ਗਏ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਦਲਵੀਰ ਸਿੰਘ ਉਮਰ 26 ਸਾਲ, ਪੁੱਤਰ ਸੁਖਦੇਵ ਸਿੰਘ ਕਲੇਰ ,ਵਾਸੀ ਪਿੰਡ ਬਲਿਆਲ, ਭਵਾਨੀਗੜ੍ਹ ਵਜੋਂ ਹੋਈ ਹੈ। ਮ੍ਰਿਤਕ ਦਲਵੀਰ ਓਂਟਾਰੀਓ ਦੇ ਮਿਸੀਸਾਗਾ ਸ਼ਹਿਰ ‘ਚ ਰਹਿੰਦਾ ਸੀ। ਬੀਤੇ ਐਤਵਾਰ ਜਦੋਂ ਦਲਵੀਰ ਸਿੰਘ ਟਰੱਕ ਚਲਾ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਓਵਰਟੇਕ ਕਰਦੇ ਸਮੇਂ ਇਕ ਟਰੱਕ-ਟਰਾਲੇ ਨੇ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸ ਦੁਰਘਟਨਾ ‘ਚ ਦਲਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਦਲਵੀਰ ਦਾ ਅਜੇ ਵਿਆਹ ਨਹੀਂ ਹੋਇਆ ਸੀ। ਦਲਵੀਰ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਿੰਡ ਵਾਸੀਆਂ ਤੇ ਨਗਰ ਪੰਚਾਇਤ ਨੇ ਸੂਬਾ ਸਰਕਾਰ ਅਤੇ ਕੇਂਦਰ ਤੋਂ ਮ੍ਰਿਤਕ ਦਲਵੀਰ ਦੀ ਦੇਹ ਨੂੰ ਭਾਰਤ ਲੈ ਕਿ ਆਉਣ ਦੀ ਮੰਗ ਕੀਤੀ ਹੈ।
ਕੈਨੇਡਾ ‘ਚ ਪੜ੍ਹਾਈ ਕਰਨ ਗਿਆ ਮਾਪਿਆਂ ਦਾ ਇਕਲੌਤਾ ਪੁੱਤਰ ਹੋਇਆ ਸੜਕ ਹਾਦਸੇ ਦਾ ਸ਼ਿਕਾਰ , ਮੌਤ ਨੇ ਪਾਈ ਜੱਫੀ

Leave a Comment
Leave a Comment