ਨਵੀਂ ਤਕਨੀਕ ਜਲਦ ਹੋਵੇਗੀ ਸ਼ੁਰੂ, ਹੁਣ ਮੋਬਾਈਲ ਸਕਰੀਨ ‘ਤੇ ਆਵੇਗਾ ਕਾਲਰ ਦਾ ਸਹੀ ਨਾਮ

Rajneet Kaur
2 Min Read

ਨਿਊਜ਼ ਡੈਸਕ: ਅੱਜਕਲ ਸਮਾਰਟ ਫੋਨ ਦੀ ਵਰਤੋਂ ਸਭ ਤੋਂ ਵਧ ਕੀਤੀ ਜਾਂਦੀ ਹੈ।ਕਈ ਐਵੇ ਦੀਆਂ ਕਾਲਾਂ ਆਉਂਦੀਆਂ ਹਨ ਜਿਸਦਾ ਸਾਨੂੰ ਪਤਾ ਨਹੀਂ ਹੁੰਦਾ ਜਾਂ ਫਿਰ ਕਈ ਵਾਰ ਫੇਕ ਕਾਲਾਂ ਆਉਂਦੀਆਂ ਹਨ। ਜੇਕਰ ਤੁਸੀਂ ਵੀ ਅਣਜਾਣ ਨੰਬਰਾਂ ਤੋਂ ਵਾਰ-ਵਾਰ ਆਉਣ ਵਾਲੀਆਂ ਕਾਲਾਂ ਤੋਂ ਪਰੇਸ਼ਾਨ ਹੋ ਤਾਂ ਹੁਣ ਇਸ ‘ਤੇ ਕਾਬੂ ਪਾਇਆ ਜਾ ਰਿਹਾ ਹੈ। TRAI ਨੇ ਅਜਿਹੀਆਂ ਫੋਨ ਕਾਲਾਂ ਨੂੰ ਰੋਕਣ ਲਈ ਮੋਬਾਈਲ ‘ਤੇ ਕਾਲਰ ਦਾ ਨਾਮ ਪ੍ਰਦਰਸ਼ਿਤ ਕਰਨ ਦੀ ਪ੍ਰਣਾਲੀ ਬਾਰੇ ਜਨਤਕ ਸਲਾਹ-ਮਸ਼ਵਰੇ ਦਾ ਦੌਰ ਸ਼ੁਰੂ ਕੀਤਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਇਕ ਬਿਆਨ ‘ਚ ਕਿਹਾ ਕਿ ਟੈਲੀਕਾਮ ਨੈੱਟਵਰਕ ‘ਚ ਕਾਲਰ ਨੇਮ ਡਿਸਪਲੇ ਸਿਸਟਮ (CNAP) ਨੂੰ ਲਾਗੂ ਕਰਨ ਦੇ ਸੰਬੰਧ ‘ਚ ਇਕ ਸਲਾਹ ਪੱਤਰ ਜਾਰੀ ਕੀਤਾ ਗਿਆ ਹੈ।

ਜੇਕਰ ਇਹ ਪ੍ਰਣਾਲੀ ਲਾਗੂ ਹੋ ਜਾਂਦੀ ਹੈ, ਤਾਂ ਤੁਸੀਂ ਮੋਬਾਈਲ ‘ਤੇ ਕਾਲ ਕਰਨ ਵਾਲੇ ਬਾਰੇ ਸਹੀ ਤਰੀਕੇ ਨਾਲ ਜਾਣ ਸਕੋਗੇ। ਇਸ ‘ਚ ਜਿਸ ਵਿਅਕਤੀ ਦੇ ਨਾਂ ‘ਤੇ ਸਿਮ ਕਾਰਡ ਰਜਿਸਟਰਡ ਕੀਤਾ ਗਿਆ ਹੈ, ਉਸ ਦੀ ਜਾਣਕਾਰੀ ਸਕ੍ਰੀਨ ‘ਤੇ ਦਿਖਾਈ ਦੇਵੇਗੀ। ਸਬੰਧਿਤ ਧਿਰਾਂ ਤੋਂ 27 ਦਸੰਬਰ ਤੱਕ ਸਲਾਹ ਪੱਤਰ ’ਤੇ ਸੁਝਾਅ ਮੰਗੇ ਗਏ ਹਨ। 10 ਜਨਵਰੀ 2023 ਤੱਕ ਪ੍ਰਾਪਤ ਸੁਝਾਵਾਂ ‘ਤੇ ਜਵਾਬ ਦਿੱਤੇ ਜਾ ਸਕਦੇ ਹਨ।

ਦੱਸ ਦੇਈਏ ਕਿ ਟਰੂਕਾਲਰ ਅਤੇ ਭਾਰਤ ਕਾਲਰ ਆਈਡੀ ਅਤੇ ਐਂਟੀ-ਸਪੈਮ ਵਰਗੀਆਂ ਮੋਬਾਈਲ ਐਪਸ ਦੀ ਮਦਦ ਨਾਲ, ਮੋਬਾਈਲ ਫੋਨ ਉਪਭੋਗਤਾ ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ ਜਾਣ ਸਕਦੇ ਹਨ। ਪਰ ਇਨ੍ਹਾਂ ਐਪਾਂ ‘ਤੇ ਦਿਖਾਈ ਦੇਣ ਵਾਲੇ ਨਾਮ ਪੂਰੀ ਤਰ੍ਹਾਂ ਭਰੋਸੇਯੋਗ ਸਰੋਤਾਂ ‘ਤੇ ਅਧਾਰਿਤ ਨਹੀਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment