ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ 18 ਅਕਤੂਬਰ ਤੋਂ ਸ਼ੁਰੂ ਹੋਵੇਗੀ ਮੈਗਾ ਮੁਹਿੰਮ

Rajneet Kaur
1 Min Read

ਨਿਊਜ਼ ਡੈਸਕ: ਪੰਜਾਬ ਸਰਕਾਰ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਜਾ ਰਹੀ ਹੈ।ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਵਿੱਢਣ ‘ਤੇ ਜ਼ੋਰ ਦਿੱਤਾ ਹੈ। ਇਸ ਦੇ ਲਈ 18 ਅਕਤੂਬਰ ਨੂੰ 11:00 ਵਜੇ CM ਮਾਨ 35,000 ਬੱਚਿਆਂ ਸਮੇਤ ਹਰਮਿੰਦਰ ਸਾਹਿਬ ਵਿਖੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅਰਦਾਸ ਕਰਨਗੇ। ਪੰਜਾਬ ਸਰਕਾਰ hope initiative  ਸ਼ੁਰੂ ਕਰਨ ਜਾ ਰਹੀ ਹੈ। ਅਰਦਾਸ ਕਰੋ ਅਤੇ ਖੇਡੋ ਦੇ ਥੀਮ ਰਾਹੀਂ ਨਸ਼ਾ ਮੁਕਤੀ ਲਈ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਵਰਗੇ ਬਹਾਦਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਇਆ ਜਾਵੇਗਾ ਅਤੇ ਗਲੀਆਂ-ਮੁਹੱਲਿਆਂ ਵਿੱਚ ਕ੍ਰਿਕਟ ਰਾਹੀਂ ਨਸ਼ਿਆਂ ਵਿਰੁੱਧ ਪ੍ਰਣ ਕਰਵਾਇਆ ਜਾਵੇਗਾ।

ਮਿਲੀ ਜਾਣਕਾਰੀ ਅਨੁਸਾਰ ਹੋਪ ਇਨੀਸ਼ੀਏਟਿਵ ਲਗਭਗ 1 ਮਹੀਨੇ ਤੱਕ ਚੱਲੇਗਾ ਅਤੇ ਦੀਵਾਲੀ ਤੋਂ ਪਹਿਲਾਂ ਖਤਮ ਹੋ ਜਾਵੇਗਾ। ਅੰਮ੍ਰਿਤਸਰ ਦੇ NGO ਅਤੇ ਸਮਾਜਕ ਭਾਈਚਾਰਾ ਹਿੱਸਾ ਲੈਣਗੇ। ਹੋਪ ਇਨੀਸ਼ੀਏਟਿਵ ਬਾਰੇ ਹੋਰ ਜਾਣਕਾਰੀ ਲਈ www. ਤੁਸੀਂ hopeamritsar.com ਅਤੇ 771010 4368 ‘ਤੇ ਸੰਪਰਕ ਕਰ ਸਕਦੇ ਹੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment