ਭਾਜਪਾ ਆਗੂ ਨੇ ਵੱਡੇ ਜਮੀਨ ਸਕੈਂਡਲ ਦਾ ਕੀਤਾ ਪਰਦਾਫਾਸ਼!

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਪੰਜਾਬ ਦੇ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ‘ਤੇ ਜ਼ਮੀਨੀ ਸਕੈਂਡਲ ‘ਚ ਮਿਲੀਭੁਗਤ ਹੋਣ ਦੇ ਸਿੱਧੇ ਦੋਸ਼ ਲਗਾਏ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਤੀਕਸ਼ਣ ਸੂਦ ਨੇ ਇਹ ਖੁਲਾਸਾ ਕੀਤਾ।

ਉਨ੍ਹਾਂ ਦੱਸਿਆ ਕਿ ਇਨਫੋਟੈੱਕ ਦੇ ਮੁਹਾਲੀ ਸਥਿਤ 31 ਏਕੜ ਜ਼ਮੀਨ ਦਾ ਲਾਭ ਪ੍ਰਾਈਵੇਟ ਕੰਪਨੀ ਨੂੰ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਸੀਟੀ ਨੇ ਜੋ 32 ਏਕੜ ਜ਼ਮੀਨ ਮੁਹਾਲੀ ਵਿੱਚ ਸਰਕਾਰ ਤੋਂ ਲਈ ਸੀ ਉਸ ‘ਤੇ ਕਾਰੋਬਾਰ ਤਾਂ ਚੱਲ ਨਹੀਂ ਸਕਿਆ ਪਰ ਉਹ ਜ਼ਮੀਨ ਅੱਗੇ ਕਿਸੇ ਹੋਰ ਕੰਪਨੀ ਨੂੰ ਦੇ ਦਿੱਤੀ ਹੈ ਜਿਸ ਨੇ ਉਸ ਜ਼ਮੀਨ ‘ਤੇ ਪਲਾਟ ਕੱਟਣੇ ਸ਼ੁਰੂ ਕਰ ਦਿੱਤੇ ਹਨ। ਇਸ ਜ਼ਮੀਨ ਦੀ ਮਲਕੀਅਤ ਪੰਜਾਬ ਸਰਕਾਰ ਦੇ ਸੈਮੀ ਅਦਾਰੇ ਇਨਫੋਟੈੱਕ ਦੀ ਸੀ ਪਰ ਹੁਣ ਇਸ ਜ਼ਮੀਨ ਨੂੰ ਸੈਂਕੜੇ ਕਰੋੜ ਦੀ ਕਮਾਈ ਤਹਿਤ ਇਕ ਪ੍ਰਾਈਵੇਟ ਕੰਪਨੀ ਵੱਲੋਂ ਵੇਚਿਆ ਜਾ ਰਿਹਾ ਹੈ।

ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਜਾਂਚ ਦੌਰਾਨ ਕਈ ਹੋਰ ਤੱਥ ਵੀ ਸਾਹਮਣੇ ਆ ਸਕਦੇ ਹਨ। ਤੀਕਸ਼ਣ ਸੂਦ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਦੋਸ਼ ਲਗਾਇਆ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਜ਼ਿੰਮੇਵਾਰ ਹਨ।

Share this Article
Leave a comment