ਭਾਰਤੀ ਸਟੇਟ ਬੈਂਕ ਵਲੋਂ ਮੋਹਾਲੀ ‘ਚ ਪਹਿਲੀ ਏ ਟੀ ਐਮ ਮੋਬਾਈਲ ਵੈਨ ਦਾ ਉਦਘਾਟਨ

TeamGlobalPunjab
1 Min Read

ਮੋਹਾਲੀ: ਭਾਰਤੀ ਸਟੇਟ ਬੈਂਕ ਵਲੋਂ ਅੱਜ ਪਹਿਲੀ ਏ ਟੀ ਐਮ ਮੋਬਾਈਲ ਵੈਨ ਸੈਕਟਰ 68 ਸਥਿਤ ਪ੍ਰਸ਼ਾਸ਼ਕੀ ਦਫਤਰ ਵਿੱਚ ਸਥਾਪਤ ਕੀਤੀ ਗਈ। ਏ ਟੀ ਐਮ ਮੋਬਾਈਲ ਵੈਨ ਦਾ ਉਦਘਾਟਨ ਮੋਹਾਲੀ ਦੀ ਏ ਡੀ ਸੀ ਸ਼੍ਰੀਮਤੀ ਅਸ਼ਿਕਾ ਜੈਨ ਵਲੋਂ ਕੀਤਾ ਗਿਆ। ਇਸ ਮੌਕੇ ਬੈਂਕ ਦੇ ਡੀ ਜੀ ਐਮ ਸੁਖਬੀਰ ਸਿੰਘ ਬਿਰਦੀ ਅਤੇ ਰੀਜਨਲ ਮੈਨੇਜਰ ਸੁਮੀਤ ਰਾਏ ਵੀ ਹਾਜ਼ਿਰ ਸਨ। ਏ ਟੀ ਐਮ ਮੋਬਾਈਲ ਵੈਨ ਯੋਨੋ ਕੈਸ਼ ਨਾਲ ਲੈਸ ਹੈ ਜੋ ਮੋਹਾਲੀ ਵਾਸੀਆਂ ਲਈ ਉਨ੍ਹਾਂ ਦੇ ਘਰਾਂ ਤਕ ਪਹੁੰਚ ਕੇ ਗਾਹਕਾਂ ਦੀਆਂ ਲੋੜਾਂ ਪੂਰੀਆਂ ਕਰੇਗੀ। ਏ ਡੀ ਸੀ ਨੇ ਕੋਵਿਡ ਸੰਕਟ ਦੌਰਾਨ ਲੋਕਾਂ ਨੂੰ ਇਹ ਸਹੂਲਤ ਪ੍ਰਦਾਨ ਕਰਨ ਲਈ ਬੈਂਕ ਦੀ ਸ਼ਲਾਘਾ ਕੀਤੀ।

Share this Article
Leave a comment