ਪੁਤਿਨ ‘ਤੇ ਭੜਕੇ ਬਾਇਡਨ ਨੇ ਕਿਹਾ, ‘ਯੂਕਰੇਨ ‘ਤੇ ਹਮਲੇ ਦਾ ਮਕਸਦ ਉਸ ਦਾ ਵਜੂਦ ਖਤਮ ਕਰਨਾ ਸੀ’

Prabhjot Kaur
2 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਨੂੰ ਸੰਬੋਧਨ ਕਰਦੇ ਹੋਏ ਰੂਸ-ਯੂਕਰੇਨ ਜੰਗ ਨੂੰ ਲੈ ਕੇ ਪੁਤਿਨ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਇੱਕ ਮੁੱਖ ਮੈਂਬਰ ਨੇ ਆਪਣੇ ਹੀ ਗੁਆਂਢੀ ‘ਤੇ ਹਮਲਾ ਕੀਤਾ ਤੇ ਪੂਰੇ ਦੇਸ਼ ਨੂੰ ਨਕਸ਼ੇ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ।

ਜੋਅ ਬਾਇਡਨ ਨੇ ਕਿਹਾ, ‘ਪੁਤਿਨ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਯੂਕਰੇਨ ਵਿੱਚ ਫੌਜਾਂ ਭੇਜਣੀਆਂ ਪਈਆਂ, ਕਿਉਂਕਿ ਰੂਸ ਨੂੰ ਖਤਰਾ ਸੀ ਪਰ ਕਿਸੇ ਨੇ ਵੀ ਰੂਸ ਨੂੰ ਖਤਰੇ ਵਿੱਚ ਨਹੀਂ ਪਾਇਆ ਅਤੇ ਕੋਈ ਵੀ ਰੂਸ ਤੋਂ ਇਲਾਵਾ ਜੰਗ ਨਹੀਂ ਚਾਹੁੰਦਾ ਸੀ।’ ਉਨ੍ਹਾਂ ਕਿਹਾ ਕਿ ਪੁਤਿਨ ਨੇ ਯੂਰਪ ਨੂੰ ਪਰਮਾਣੂ ਧਮਕੀਆਂ ਦਿੱਤੀਆਂ ਹਨ ਅਤੇ ਕਿਹਾ ਕਿ ਰੂਸ ਯੂਕਰੇਨ ਵਿੱਚ ਲੜਨ ਲਈ ਹੋਰ ਫੌਜ ਭੇਜ ਰਿਹਾ ਹੈ ਅਤੇ ਰੂਸੀ ਸੰਸਦ ਯੂਕਰੇਨ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।

ਬਾਇਡਨ ਨੇ ਕਿਹਾ, ‘ਦੁਨੀਆ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਕਿਵੇਂ ਹਨ ਅਤੇ ਉਹ ਕਿੰਨੇ ਗਲਤ ਕਦਮ ਚੁੱਕ ਰਹੇ ਹਨ।’ ਯੂਕਰੇਨ ਸੰਕਟ ਲਈ ਪੁਤਿਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਬਾਇਡਨ ਨੇ ਕਿਹਾ, “ਸੱਚ ਕਹਾਂ ਤਾਂ ਸਿਰਫ ਇੱਕ ਵਿਅਕਤੀ (ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ) ਨੇ ਯੁੱਧ ਨੂੰ ਚੁਣਿਆ ਹੈ।’

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਫ ਹੈ ਕਿ ਰੂਸ ਦੀ ਜੰਗ, ‘ਇੱਕ ਦੇਸ਼, ਉਸ ਦੇ ਲੋਕਾਂ ਵਜੋਂ ਰਹਿਣ ਦੇ ਯੂਕਰੇਨ ਦੇ ਅਧਿਕਾਰ’ ਨੂੰ ਖਤਮ ਕਰਨਾ ਸੀ। UNGA ਵਿੱਚ ਲੋਕਾਂ ਨੂੰ ਇਹ ਦੱਸਣ ਤੋਂ ਪਹਿਲਾਂ ‘ਇਸ ਨਾਲ ਤੁਹਾਡਾ ਖੂਨ ਖੌਲਣਾ ਚਾਹੀਦਾ ਹੈ।’

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment