ਬਕਿੰਘਮ ਪੈਲੇਸ ਦੇ ਬਾਹਰ ‘ਸ਼ੱਕੀ ਕਾਰਤੂਸ’ ਸੁੱਟਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Rajneet Kaur
2 Min Read

ਲੰਡਨ:  ਬਕਿੰਘਮ ਪੈਲੇਸ ਦੇ ਮੈਦਾਨ ਵਿੱਚ ਗੋਲੀਆਂ ਦੇ ਕਾਰਤੂਸ   ਸੁੱਟਣ ਵਾਲੇ ਇੱਕ ਵਿਅਕਤੀ ਨੂੰ  ਬ੍ਰਿਟਿਸ਼ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।  ਇੱਕ ਬਿਆਨ ‘ਚ ਪੁਲਿਸ ਨੇ  ਦਸਿਆ ਕਿ ਵਿਅਕਤੀ ਨੂੰ ਮਾਰੂ ਹਥਿਆਰ ਰੱਖਣ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਸ ਦਈਏ ਕਿ ਗ੍ਰਿਫਤਾਰੀ, ਲਗਭਗ 7:00 ਵਜੇ (1800 GMT), ਕਿੰਗ ਚਾਰਲਸ III ਦੀ ਤਾਜਪੋਸ਼ੀ ਤੋਂ ਕੁਝ ਦਿਨ ਪਹਿਲਾਂ ਹੋਈ ਹੈ। ਜਿਸ ਵਿੱਚ ਗਲੋਬਲ ਰਾਇਲਟੀ ਅਤੇ ਵਿਸ਼ਵ ਨੇਤਾ ਸ਼ਾਮਿਲ ਹੋਣਗੇ।  ਇਸ ਸਮਾਰੋਹ ‘ਚ ਲੰਡਨ ਦੀਆਂ ਸੜਕਾਂ ‘ਤੇ ਲੋਕਾਂ ਦੀ ਵੱਡੀ ਭੀੜ ਹੋਣ ਦੀ ਸੰਭਾਵਨਾ ਹੈ।

ਇਸ ਮੌਕੇ ਬਕਿੰਘਮ ਪੈਲੇਸ ਨੇ ਕਿਹਾ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਕਿੰਗ ਚਾਰਲਜ਼ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਪੈਲੇਸ ਵਿਚ ਨਹੀਂ ਸਨ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਵਿਅਕਤੀ ਨੇ ਦਰਵਾਜ਼ਿਆਂ ਦੇ ਨੇੜੇ ਆਉਣ ਤੋਂ ਬਾਅਦ ਮਹਿਲ ਵਿੱਚ ਕਈ ਚੀਜ਼ਾਂ ਸੁੱਟੀਆਂ ਸਨ। ਰੀਪੋਰਟ ਅਨੁਸਾਰ ਅਧਿਕਾਰੀਆਂ ਨੇ ਸ਼ੱਕੀ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਉਨ੍ਹਾਂ ਦਸਿਆ ਕਿ ਵਿਅਕਤੀ   ਕੋਲੋਂ ਇੱਕ ਸ਼ੱਕੀ ਬੈਗ ਵੀ ਬਰਾਮਦ ਹੋਇਆ ਹੈ । ਜਿਸ ਤੋਂ ਬਾਅਦ ਇਲਾਕੇ ਨੂੰ ਸੁਰੱਖਿਅਤ ਕੀਤਾ ਗਿਆ ਹੈ।

ਚੀਫ਼ ਸੁਪਰਡੈਂਟ ਜੋਜ਼ੇਫ਼ ਮੈਕਡੌਨਲਡ ਨੇ ਕਿਹਾ ਕਿ ਇਸ ਘਟਨਾ ਦੌਰਾਨ ਗੋਲੀ ਚੱਲਣ ਜਾਂ ਕਿਸੇ ਪੁਲਿਸ ਅਧਿਕਾਰੀ ਜਾਂ ਆਮ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment