ਆਸਟ੍ਰੇਲੀਆ ਵਿੱਚ ਵੱਡਾ ਸਾਈਬਰ ਹਮਲਾ, ਸਰਕਾਰ ਅਤੇ ਸੰਸਥਾਵਾਂ ਨੂੰ ਬਣਾਇਆ ਨਿਸ਼ਾਨਾ

TeamGlobalPunjab
3 Min Read

ਮੈਲਬਰਨ : ਆਸਟਰੇਲੀਆ ਵਿਚ ਇਕ ਵੱਡਾ ਸਾਈਬਰ ਹਮਲਾ ਹੋਇਆ ਹੈ। ਇਸ ਹਮਲੇ ‘ਚ ਸਰਕਾਰੀ ਅਤੇ ਨਿੱਜੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਾਈਬਰ ਹੈਕਰਸ ਗੈਂਗ ਨੇ ਆਸਟ੍ਰੇਲੀਆ ‘ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਹਮਲਾ ਕੀਤਾ ਹੈ। ਇਹ ਹਮਲਾ ਇੱਕ ਸੰਗਠਿਤ ਗਿਰੋਹ ਦੁਆਰਾ ਕੀਤਾ ਗਿਆ ਹੈ ਜਾਂ ਇਸ ਦੇ ਪਿੱਛੇ ਕਿਸੀ ਦੇਸ਼ ਦਾ ਹੱਥ ਹੈ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਸਾਲ ਵੀ ਆਸਟ੍ਰੇਲੀਆ ਦੇ ਮੁੱਖ ਰਾਜਨੀਤਕ ਦਲ ਅਤੇ ਸੰਸਦ ‘ਤੇ ਸਾਈਬਰ ਹਮਲਾ ਹੋਇਆ ਸੀ। ਇਸ ਦੇ ਪਿੱਛੇ ਵੀ ਸੋਫਿਸਟਿਕੇਟੇਡ ਸਟੇਟ ਐਕਟਰ ਦੇ ਹੋਣ ਦੀ ਗੱਲ ਕਹੀ ਗਈ ਸੀ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਸੰਸਥਾਵਾਂ ਨੂੰ ਹੈਕਰਸ ਨੇ ਨਿਸ਼ਾਨਾ ਬਣਾਇਆ ਹੈ। ਇਹ ਹਮਲਾ ਸਰਕਾਰ ਦੇ ਹਰ ਪੱਧਰ ‘ਤੇ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੌਰਿਸਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਹ ਗੁੰਝਲਦਾਰ ਹੈ। ਜਿਸ ਤਰ੍ਹਾਂ ਨਾਲ ਇਹ ਸਾਈਬਰ ਹਮਲਾ ਕੀਤਾ ਗਿਆ ਹੈ, ਉਸ ਦੀ ਪ੍ਰਕਿਰਤੀ ਅਤੇ ਨਿਸ਼ਾਨਾ ਬਣਾਏ ਗਏ ਸੰਸਥਾਵਾਂ ਅਤੇ ਵੱਡੇ ਪੱਧਰ ‘ਤੇ ਇਸ ਦੇ ਪ੍ਰਭਾਵ ਦੀ ਗੱਲ ਸਾਫ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੀ ਸਰਕਾਰ ਇਨ੍ਹਾਂ ਸਾਈਬਰ ਹਮਲਿਆਂ ਦੇ ਖਤਰੇ ਪ੍ਰਤੀ ਸੁਚੇਤ ਹੈ।

ਪ੍ਰਧਾਨ ਮੰਤਰੀ ਮੌਰਿਸਨ ਨੇ ਕਿਹਾ ਕਿ ਇਹ ਗਤੀਵਿਧੀਆਂ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀਆਂ ਹਨ। ਇਸ ਹਮਲੇ ਪਿੱਛੇ ਕਿਹੜੇ ਲੋਕ ਹਨ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀਐਮ ਮੌਰਿਸਨ ਨੇ ਕਿਹਾ ਕਿ ਇਸ ਲਈ ਆਸਟ੍ਰੇਲੀਆਈ ਸੰਗਠਨਾਂ ਨੂੰ ਜ਼ਰੂਰੀ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਸੁਰੱਖਿਆ ਲਈ ਉੱਚਿਤ ਕਦਮ ਉੱਠਾ ਸਕਣ। ਉਨ੍ਹਾਂ ਕਿਹਾ ਕਿ ਹੁਣ ਤੱਕ ਕੀਤੀ ਗਈ ਜਾਂਚ ‘ਚ ਵੱਡੇ ਪੱਧਰ ‘ਤੇ ਨਿੱਜੀ ਡੇਟਾ ਚੋਰੀ ਹੋਣ ਦਾ ਖੁਲਾਸਾ ਨਹੀਂ ਹੋਇਆ ਹੈ।

ਆਸਟ੍ਰੇਲੀਆ ਦੀਆਂ ਸੁਰੱਖਿਆ ਏਜੰਸੀਆਂ, ਸਹਿਯੋਗੀ ਅਤੇ ਸਹਿਭਾਗੀਆਂ ਦੇ ਨਾਲ ਮਿਲ ਕੇ ਇਸ ਦੀ ਜਾਂਚ ਕਰ ਰਹੀਆਂ ਹਨ। ਪੀਐਮ ਮੋਰਿਸਨ ਨੇ ਕਿਹਾ ਕਿ ਮੈਂ (ਬ੍ਰਿਟਿਸ਼ ਪ੍ਰਧਾਨਮੰਤਰੀ) ਬੋਰਿਸ ਜਾਨਸਨ ਨਾਲ ਬੀਤੀ ਰਾਤ ਇਸ ਮਾਮਲੇ ਸਬੰਧੀ ਅਤੇ ਹੋਰ ਕਹੀ ਮਾਮਲਿਆਂ ਬਾਰੇ ਗੱਲਬਾਤ ਕੀਤੀ ਸੀ ਅਤੇ ਸਬੰਧਤ ਅਧਿਕਾਰੀਆਂ ਤੋਂ ਜਾਣਕਾਰੀ ਵੀ ਲਈ ਹੈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਪਿੱਛੇ ਕਿਸ ਦੇਸ਼ ਦਾ ਹੱਥ ਹੈ। ਸਾਈਬਰ ਹਮਲੇ ਪਿੱਛੇ ਚੀਨ ਦੇ ਹੱਥ ਹੋਣ ਦੇ ਸਵਾਲ ‘ਤੇ ਪ੍ਰਧਾਨ ਮੰਤਰੀ ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਦੀ ਸਰਕਾਰ ਇਸ ਮਾਮਲੇ ‘ਚ ਕੋਈ ਜਨਤਕ ਦੋਸ਼ ਨਹੀਂ ਲਗਾ ਰਹੀ ਹੈ।

- Advertisement -

 

Share this Article
Leave a comment