ਪਾਕਿ ‘ਚ ਹੜ੍ਹਾਂ ‘ਚ ਫਸੇ ਹਿੰਦੂ ਪੀੜਤਾਂ ਦੀ ਦੁਰਦਸ਼ਾ ਦੀ ਰਿਪੋਰਟਿੰਗ ਕਰਨ ਵਾਲਾ ਪੱਤਰਕਾਰ ਗ੍ਰਿਫਤਾਰ

Rajneet Kaur
2 Min Read

ਪਾਕਿਸਤਾਨ: ਪਾਕਿਸਤਾਨ ਦੇ ਸਿੰਧ ਸੂਬੇ ਵਿਚ ਚੱਲ ਰਹੇ ਹੜ੍ਹਾਂ ਵਿਚ ਫਸੇ ਪਾਕਿਸਤਾਨੀ ਹਿੰਦੂਆਂ ਦੀ ਦੁਰਦਸ਼ਾ ਬਾਰੇ ਰਿਪੋਰਟਿੰਗ ਕਰਨ ਲਈ ਪਾਕਿਸਤਾਨ ਪੁਲਿਸ ਨੇ ਇਕ ਪਾਕਿਸਤਾਨੀ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਪ੍ਰਭਾਵਿਤ ਲੋਕਾਂ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਉਹ ਬਿਪਤਾ ਤੋਂ ਬਚਣ ਲਈ ਬੁਨਿਆਦੀ ਸਾਧਨਾਂ ਤੋਂ ਵਾਂਝੇ ਸਨ।

ਪਾਕਿਸਤਾਨੀ ਪੁਲਿਸ ਨੇ ਬੁੱਧਵਾਰ ਨੂੰ ਪੱਤਰਕਾਰ ਨਸਰੱਲਾ ਗਦਾਨੀ ਨੂੰ ਗ੍ਰਿਫਤਾਰ ਕੀਤਾ ਹੈ। ਸਿੰਧ ਦੇ ਮੀਰਪੁਰ ਮਥੇਲੋ ਵਿਚ ਭਾਗੀ ਭਾਈਚਾਰੇ ਨਾਲ ਸਬੰਧਤ ਪਾਕਿਸਤਾਨੀ ਹਿੰਦੂਆਂ ਦੀ ਸਟੋਰੀ ਨੂੰ ਕਵਰ ਕਰਨ ਲਈ 5 ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ ਹੈ। ਪੱਤਰਕਾਰ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਭਾਗੜੀ ਭਾਈਚਾਰੇ ਦੇ ਲੋਕਾਂ ਨੂੰ ਹਿੰਦੂ ਹੋਣ ਕਾਰਨ ਹੜ੍ਹ ਰਾਹਤ ਕੈਂਪ ਤੋਂ ਬਾਹਰ ਕੱਢ ਦਿੱਤਾ ਸੀ। ਕਵਰੇਜ ਦਾ ਇੱਕ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਇਆ ਹੈ।

ਹੜ੍ਹਾਂ ਨੇ ਪਾਕਿਸਤਾਨ ਦੇ 80 ਜ਼ਿਲ੍ਹਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਦੇਸ਼ ਵਿੱਚ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਭਗ 1,200 ਤੱਕ ਪਹੁੰਚ ਗਈ ਹੈ।ਦੇਸ਼ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਮੰਚਰ ਝੀਲ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਸਿੰਧ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 621 ਹੋ ਗਈ ਹੈ ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment