Turkey Earthquake Update: ਤੁਰਕੀ-ਸੀਰੀਆ ‘ਚ ਭੂਚਾਲ ਨਾਲ ਤਬਾਹੀ, 3400 ਤੋਂ ਵੱਧ ਮੌਤਾਂ, NDRF ਟੀਮ ਭਾਰਤ ਤੋਂ ਰਵਾਨਾ

Global Team
2 Min Read

ਨਿਊਜ਼ ਡੈਸਕ: ਭੂਚਾਲ ਨੇ ਤੁਰਕੀ ਅਤੇ ਸੀਰੀਆ ਸਮੇਤ ਚਾਰ ਦੇਸ਼ਾਂ ਵਿਚ ਭਾਰੀ ਤਬਾਹੀ ਮਚਾਈ ਹੈ। ਭੂਚਾਲ ਦੇ ਝਟਕੇ ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ਵਿੱਚ ਮਹਿਸੂਸ ਕੀਤੇ ਗਏ। ਇਸ ਦਾ ਅਸਰ ਸੀਰੀਆ ਤੱਕ ਦੇਖਣ ਨੂੰ ਮਿਲਿਆ। ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.8 ਮਾਪੀ ਗਈ। ਸੈਂਕੜੇ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ ਅਤੇ ਕਈ ਲਾਪਤਾ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਤੁਰਕੀ ਵਿੱਚ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਤੁਰਕੀ ਅਤੇ ਸੀਰੀਆ ‘ਚ ਘੱਟੋ-ਘੱਟ 3400 ਲੋਕ ਮਾਰੇ ਗਏ ਹਨ ਅਤੇ 5000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਦੇਸ਼ ਦੇ ਉਪ ਰਾਸ਼ਟਰਪਤੀ ਫਿਏਟ ਓਕਟੇ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ 10 ਸ਼ਹਿਰਾਂ ਵਿਚ 1,700 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਸੀਰੀਆ ‘ਚ ਘੱਟੋ-ਘੱਟ 783 ਲੋਕ ਮਾਰੇ ਗਏ ਅਤੇ 639 ਜ਼ਖਮੀ ਹੋ ਗਏ। ਇਜ਼ਰਾਈਲ ਅਤੇ ਲੇਬਨਾਨ ਵਿੱਚ ਵੀ ਕਈ ਮੌਤਾਂ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਭਾਰਤ ਨੇ ਤੁਰਕੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਇਸ ਤਹਿਤ ਐੱਨ.ਡੀ.ਆਰ.ਐੱਫ. ਦੀ ਟੀਮ ਅਤੇ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਨੂੰ ਤੁਰਕੀ ਭੇਜਿਆ ਗਿਆ।

ਡਿਪਟੀ ਕਮਾਂਡੈਂਟ ਦੀਪਕ ਤਲਵਾੜ ਨੇ ਦੱਸਿਆ ਕਿ ਟੀਮ ਵਿੱਚ 47 ਐਨਡੀਆਰਐਫ ਦੇ ਜਵਾਨ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹਨ ਜੋ ਸੰਯੁਕਤ ਰਾਸ਼ਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹਨ। ਸਾਨੂੰ ਦੋ ਟੀਮਾਂ ਤੋਂ ਨਿਰਦੇਸ਼ ਮਿਲੇ ਹਨ। ਪਹਿਲੀ ਟੀਮ ਰਵਾਨਾ ਹੋਣ ਵਾਲੀ ਹੈ ਅਤੇ ਦੂਜੀ ਟੀਮ ਸਵੇਰੇ ਰਵਾਨਾ ਹੋਵੇਗੀ।

- Advertisement -

Share this Article
Leave a comment