ਗੁਜਰਾਤ ‘ਚ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਦਾ ਉਦਘਾਟਨ ਕਰਨਗੇ ਟਰੰਪ ਤੇ ਮੋਦੀ

TeamGlobalPunjab
2 Min Read

ਗਾਂਧੀਨਗਰ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਪਤਨੀ ਮਲੇਨਿਆ ਦੇ ਨਾਲ 24 – 25 ਫਰਵਰੀ ਨੂੰ ਭਾਰਤ ਦੌਰੇ ‘ਤੇ ਆ ਰਹੇ ਹਨ। ਟਰੰਪ ਦੇ ਸਵਾਗਤ ਦੀ ਤਿਆਰੀ ਜ਼ੋਰਾਂ- ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਦੋ ਦਿਨ ਦੀ ਯਾਤਰਾ ਵਿੱਚ ਉਹ ਗੁਜਰਾਤ ਦੇ ਅਹਿਮਦਾਬਾਦ ਅਤੇ ਦਿੱਲੀ ਵਿੱਚ ਹੋਣਗੇ।

ਅਹਿਮਦਾਬਾਦ ਵਿੱਚ ਟਰੰਪ ਦੇ ਸਨਮਾਨ ਵਿੱਚ ਇੱਕ ਵੱਡੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਲਈ ਸਰਦਾਰ ਪਟੇਲ ਸਟੇਡੀਅਮ ( ਮੋਟੇਰਾ ਸਟੇਡੀਅਮ ) ਦੀ ਉਸਾਰੀ ਕੀਤੀ ਜਾ ਰਿਹਾ ਹੈ। ਇਸ ਸਟੇਡੀਅਮ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਕੇਮ ਛੋ ਟਰੰਪ ਇਵੈਂਟ ਹੋਵੇਗਾ। ਟਰੰਪ ਅਤੇ ਪੀਐਮ ਨਰਿੰਦਰ ਮੋਦੀ ਇਕੱਠੇ ਸਰਦਾਰ ਪਟੇਲ ਕ੍ਰਿਕੇਟ ਸਟੇਡੀਅਮ ਦਾ ਉਦਘਾਟਨ ਵੀ ਕਰਨਗੇ।

ਇਹ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕੇਟ ਸਟੇਡੀਅਮ ਹੈ, ਜਿਸ ਦੀ ਆਡਿਅਨਸ ਸਮਰੱਥਾ 1 ਇੱਕ ਲੱਖ 10 ਹਜਾਰ ਹੈ। ਹਾਲੇ ਤੱਕ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੋਣ ਦਾ ਮਾਣ ਮੈਲਬੋਰਨ ਕ੍ਰਿਕਟ ਗਰਾਉਂਡ ( ਐੱਮਸੀਜੀ ) ਨੂੰ ਹਾਸਲ ਹੈ। ਐੱਮਸੀਜੀ ਦੀ ਦਰਸ਼ਕ ਸਮਰੱਥਾ ਲਗਭਗ 1,00,024 ਹੈ।

ਮੋਟੇਰਾ ਕ੍ਰਿਕਟ ਸਟੇਡੀਅਮ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਹ ਸਟੇਡੀਅਮ 63 ਏਕੜ ਦੇ ਏਰੀਆ ਵਿੱਚ ਫੈਲਿਆ ਹੋਇਆ ਹੈ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟ ਸਟੇਡੀਅਮ ਨੂੰ ਬਣਾਉਣ ਵਿੱਚ ਲਗਭਗ 700 ਕਰੋੜ ਰੁਪਏ ਦੀ ਲਾਗਤ ਦੱਸੀ ਜਾ ਰਹੀ ਹੈ। ਇਸ ਦੇ ਅੰਦਰ ਐੱਲਈਡੀ ਲਾਈਟ ਵੀ ਲਗਾਈ ਗਈਆਂ ਹਨ। ਵਾਹਨਾਂ ਦੀ ਪਾਰਕਿੰਗ ਲਈ ਵੀ ਕਾਫ਼ੀ ਜਗ੍ਹਾ ਦਾ ਇਸਤੇਮਾਲ ਕੀਤਾ ਗਿਆ ਹੈ। ਜਿਸ ਵਿੱਚ 4 ਹਜ਼ਾਰ ਕਾਰਾਂ ਅਤੇ 10 ਹਜ਼ਾਰ ਦੋ ਪਹੀਆ ਵਾਹਨ ਦੀ ਪਾਰਕਿੰਗ ਦੀ ਵਿਵਸਥਾ ਹੈ।

Share This Article
Leave a Comment