ਵਾਸ਼ਿੰਗਟਨ : ਅਮਰੀਕਾ ਵੱਲੋਂ ਕੈਨੇਡਾ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਨਾਲ ਸਬੰਧਿਤ 40 ਏਅਰਲਾਈਨਜ਼ ਨੂੰ ਚੇਤਾਵਨੀ ਦਿਤੀ ਗਈ ਹੈ ਕਿ ਬੋਇੰਗ 737 ਜਹਾਜ਼ਾਂ ਦੀ ਵਰਤੋਂ ਸੋਚ ਸਮਝ ਕੇ ਕੀਤੀ ਜਾਵੇ। ਅਮਰੀਕਾ ਦੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ
ਨੇ ਫਰਵਰੀ ਵਿੱਚ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਨਾਲ ਜੁੜੀ ਇੱਕ ਘਟਨਾ ਤੋਂ ਬਾਅਦ 737 ਜਹਾਜ਼ਾਂ ਵਿੱਚ ਰਡਰ ਕੰਟਰੋਲ ਸਿਸਟਮ ਦੇ ਜਾਮ ਹੋਣ ਦੀ ਸੰਭਾਵਨਾ ਬਾਰੇ ਤੁਰੰਤ ਸੁਰੱਖਿਆ ਸਿਫਾਰਸ਼ਾਂ ਜਾਰੀ ਕੀਤੀਆਂ। ਨਾਲ ਹੀ ਉਸਨੇ ਸੋਮਵਾਰ ਨੂੰ ਇਹ ਵੀ ਖੁਲਾਸਾ ਕੀਤਾ ਕਿ ਉਸਨੂੰ ਪਤਾ ਲੱਗਾ ਹੈ ਕਿ 2019 ਵਿੱਚ ਦੋ ਵਿਦੇਸ਼ੀ ਆਪਰੇਟਰਾਂ ਨੂੰ ਰੋਲਆਉਟ ਗਾਈਡੈਂਸ ਐਕਟੂਏਟਰਾਂ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ।
ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਮੁਖੀ ਮਾਈਕ ਵਿਟੇਕਰ ਨੂੰ ਲਿਖੇ ਪੱਤਰ ਵਿਚ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਮੁਖੀ ਜੈਨੀਫਰ ਹੌਮੈਂਡੀ ਨੇ ਕਿਹਾ ਕਿ ਏਅਰਲਾਈਨਜ਼ ਨੂੰ ਆਪਣੇ ਬੋਇੰਗ 737 ਜਹਾਜ਼ਾਂ ਅੰਦਰਲੀਆਂ ਕਈ ਚੀਜ਼ਾਂ ਬਾਰੇ ਪਤਾ ਹੀ ਨਹੀਂ ਜਿਸ ਤੋਂ ਅਸੀਂ ਬੇਹੱਦ ਚਿੰਤਤ ਹਾਂ। ਇਹ ਮੁੱਦਾ ਬੋਇੰਗ ਲਈ ਤਾਜ਼ਾ ਝਟਕਾ ਹੈ, ਜਿਸ ਨੂੰ ਜਨਵਰੀ ਵਿੱਚ ਮੱਧ-ਹਵਾਈ ਐਮਰਜੈਂਸੀ ਤੋਂ ਬਾਅਦ ਅਲਾਸਕਾ ਏਅਰਲਾਈਨਜ਼ 737 ਮੈਕਸ 9 ਤੋਂ ਚਾਰ ਮੁੱਖ ਬੋਲਟ ਗਾਇਬ ਹੋਣ ਤੋਂ ਬਾਅਦ ਕਈ ਸੁਰੱਖਿਆ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਜਹਾਜ਼ ਵਿਚ 161 ਮੁਸਾਫਰ ਸਵਾਰ ਸਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੇਫਟੀ ਬੋਰਡ ਦਾ ਮੰਨਣਾ ਹੈ ਕਿ ਵਿਦੇਸ਼ੀ ਏਅਰਲਾਈਨਜ਼ ਕੋਲ ਮੌਜੂਦ ਜਹਾਜ਼ਾਂ ਵਿਚ ਵੀ ਬਿਲਕੁਲ ਇਹੋ ਖਰਾਬੀ ਹੋ ਸਕਦੀ ਹੈ।
ਹੌਮੈਂਡੀ ਦਾ ਕਹਿਣਾ ਸੀ ਕਿ ਅਮਰੀਕਾ ਦੇ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਇਸ ਦੇ ਸਿੱਟੇ ਭੁਗਤਣੇ ਪੈ ਸਕਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
- Advertisement -