ਭਾਰਤੀ ਟੀਮ ਨੇ ਰਚਿਆ ਇਤਹਾਸ, ਘਰੇਲੂ ਮੈਚਾਂ ਦੀ ਲੜੀ ‘ਚ ਜਿੱਤ ਕੀਤੀ ਆਪਣੇ ਨਾਮ, ਦੇਖੋ ਕਿਸੇ ਨੇ ਬਣਾਈਆਂ ਕਿੰਨੀਆਂ ਦੌੜਾਂ

TeamGlobalPunjab
3 Min Read

ਮੁਹਾਲੀ : ਬੀਤੀ ਕੱਲ੍ਹ ਭਾਤ ਅਤੇ ਦੱਖਣੀ ਅਫਰੀਕਾ ਕ੍ਰਿਕਟ ਟੀਮਾਂ ਵਿਚਕਾਰ ਦੂਸਰਾ ਕ੍ਰਿਕਟ ਮੈਚ ਖੇਡਿਆ ਗਿਆ। ਇਹ ਮੈਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਆਪਣੇ ਨਾਮ ਦਰਜ਼ ਕਰਵਾਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 15 ਤਾਰੀਖ ਨੂੰ ਖੇਡਿਆ ਜਾਣਾ ਸੀ ਪਰ ਉੱਥੇ ਮੀਂਹ ਕਾਰਨ ਇਹ ਮੈਚ ਰੱਦ ਹੋ ਗਿਆ ਸੀ। ਇਸ ਪ੍ਰਕਾਰ ਟੀਮ ਇੰਡੀਆ ਨੇ ਤਿੰਨ ਦਿਨਾਂ ਮੈਚਾਂ ਦੀ ਲੜੀ ਵਿੱਚ ਇੱਕ ਮੈਚ ਆਪਣੇ ਨਾਮ ਕਰਦਿਆਂ ਲੜੀ ‘ਚ 1-0 ਨਾਲ ਅੱਗੇ ਸਥਾਨ ਹਾਸਲ ਕੀਤਾ ਹੈ। ਜਾਣਕਾਰੀ ਮੁਤਾਬਿਕ ਇਸ ਲੜੀ ਨੂੰ ਜਿੱਤ ਕੇ ਭਾਰਤ ਨੇ ਪਹਿਲੀ ਵਾਰ ਘਰੇਲੂ ਮੈਦਾਨ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ ਹੈ।

ਦੱਸ ਦਈਏ ਕਿ ਇਸ ਮੈਚ ਵਿੱਚ ਦੱਖਣੀ ਅਫਰੀਕਾ ਦੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ਬਣਾਈਆਂ, ਜਦੋਂ ਕਿ ਭਾਰਤੀ ਟੀਮ ਨੇ 19 ਓਵਰਾਂ ਵਿੱਚ 3 ਵਿਕਟਾਂ ਗਵਾ ਕੇ 151 ਦੌੜਾਂ ਬਣਾ ਕੇ ਮੈਚ ਆਪਣੇ ਨਾਮ ਕੀਤਾ। ਮੈਚਾਂ ਦੀ ਇਸ ਲੜੀ  ਦਾ ਆਖਰੀ ਮੈਚ ਦੋਨਾਂ ਟੀਮਾਂ ਵਿਚਕਾਰ 22 ਸਤੰਬਰ ਨੂੰ ਬੈਂਗਲੌਰ ਵਿਖੇ ਖੇਡਿਆ ਜਾਵੇਗਾ।

ਇੱਥੇ ਜੇਕਰ ਦੌੜਾਂ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 72 ਦੌੜਾਂ ਬਣਾਈਆਂ ਅਤੇ ਇਸ ਪ੍ਰਕਾਰ ਉਹ ਸਭ ਤੋਂ ਵੱਧ ਦੋੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ।  ਇਸ ਪ੍ਰਕਾਰ ਟੀ-20 ਮੈਚਾਂ ਦੌਰਾਨ ਦੌੜਾਂ ਦੇ ਇਸ ਸਿਲਸਿਲੇ ਵਿੱਚ ਕੋਹਲੀ ਨੇ ਰੋਹਿਤ ਸ਼ਰਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਦੁਬਾਰਾ ਇਸ ਮੈਚ ਦੌਰਾਨ ਟੀ-20 ਮੈਚਾਂ ਵਿੱਚ 22ਵੀਂ ਵਾਰ 50 ਤੋਂ ਜਿਆਦਾ ਦੌੜਾਂ ਬਣਾਈਆਂ ਹਨ।

ਜੇਕਰ ਦੂਸਰੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾਂ 12 ਗੇਂਦਾਂ ‘ਤੇ 12 ਦੌੜਾਂ ਬਣਾ ਕੇ ਐਲਬੀਡਬਲਿਯੂ ਆਊਟ ਹੋ ਗਏ। ਸ਼ਿਖਰ ਧਵਨ ਵੱਲੋਂ ਮੈਚ ਦੌਰਾਨ 40 ਦੌੜਾਂ ਬਣਾਈਆਂ ਗਈਆਂ। ਰਿਸ਼ਭ ਪੰਤ 4 ਦੌੜਾਂ ਬਣਾ ਕੇ ਆਊਟ ਹੋ ਗਏ। ਸ਼੍ਰੇਸ਼ ਅਇਰ 16 ਦੌੜਾਂ ਬਣਾ ਕੇ ਆਊਟ ਹੋ ਗਏ

ਸਕੋਰ : ਦੱਖਣੀ ਅਫਰੀਕਾ

- Advertisement -

 

ਬੱਲੇਬਾਜ਼ ਦੌੜਾਂ ਗੇਂਦ 4s 6s
ਰੀਜ ਹੈਂਡ੍ਰਿਕਸ 6 11 1 0
ਕਿਵਟਨ ਡੀਕਾਕ 52 37 8 0
ਟੈਂਬਾ ਬਵੁਮਾ 49 43 3 1
ਰਸੀ ਵਾਨ ਡਰ ਡੁਸੇਨ 1 2 0 0
ਡੇਵਿਡ ਮਿਲਰ 18 15 0 1
ਡਵੇਨ ਪ੍ਰਿਟੋਰਿਯਮ 10 7 0 1
ਇੰਡਲੇ ਫੇਹਲੁਕਵਾਓ 8 5 0 1

ਦੌੜਾਂ : 149/5, ਓਵਰ20,

 

ਸਕੋਰਬੋਰਡ : ਭਾਰਤ

ਬੱਲੇਬਾਜ਼ ਦੌੜਾਂ ਗੇਂਦ 4s 6s
ਰੋਹਿਤ ਸ਼ਰਮਾਂ 12 12 0 2
ਸ਼ਿਖਰ ਧਵਨ 40 31 4 1
ਵਿਰਾਟ ਕੋਹਲੀ ਨਾਬਾਦ 72 52 4 3
ਰਿਸ਼ਭ ਪੰਤ 4 5 0 2
ਸ਼ਰੇਸ਼ ਅਈਅਰ 16 14 2 0

 

ਦੌੜਾਂ: 151/3, ਓਵਰ : 19,

 

Share this Article
Leave a comment