ਸਾਨੀਆ ਮਿਰਜ਼ਾ ਨੇ ਆਸਟ੍ਰੇਲੀਅਨ ਓਪਨ ‘ਚ ਹਾਰ ਪਿੱਛੋਂ ਸੰਨਿਆਸ ਲੈਣ ਦਾ ਕੀਤਾ ਐਲਾਨ

TeamGlobalPunjab
1 Min Read

ਭਾਰਤੀ ਟੇਨਿਸ ਖਿਡਾੜੀ ਸਾਨੀਆ ਮਿਰਜ਼ਾ ਨੇ ਅੱਜ ਆਸਟ੍ਰੇਲੀਅਨ ਓਪਨ 2022 ‘ਚ ਮਹਿਲਾ ਡਬਲਜ਼ ਦੇ ਪਹਿਲੇ ਦੌਰ ‘ਚ ਹਾਰਨ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ। ਉਸ ਦਾ ਕਹਿਣਾ ਹੈ ਕਿ 2022 ਦਾ ਸੀਜ਼ਨ ਉਸ ਲਈ ਆਖਰੀ ਹੈ। ਸਾਨੀਆ ਅਤੇ ਉਸ ਦੀ ਯੂਕਰੇਨੀ ਜੋੜੀਦਾਰ ਨਾਦੀਆ ਕਿਚਨੋਕ ਨੂੰ ਆਸਟ੍ਰੇਲੀਅਨ ਓਪਨ ਦੇ ਪਹਿਲੇ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਉਸ ਨੂੰ ਸਲੋਵੇਨੀਆ ਦੀ ਤਾਮਾਰਾ ਜ਼ਿਦਾਨਸੇਕ ਅਤੇ ਕਾਜਾ ਜੁਵਾਨ ਨੇ ਇੱਕ ਘੰਟੇ 37 ਮਿੰਟ ਵਿੱਚ 4-6, 6-7 (5) ਨਾਲ ਹਰਾਇਆ। ਹਾਰ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਕਿਹਾ ਕਿ 2022 ਦਾ ਟੂਰ ਉਸ ਦਾ ਆਖਰੀ ਸੀਜ਼ਨ ਹੋਵੇਗਾ। ਉਹ ਹਰ ਹਫ਼ਤੇ ਅੱਗੇ ਦੀ ਤਿਆਰੀ ਕਰ ਰਹੀ ਹੈ। ਇਹ ਪੱਕਾ ਨਹੀਂ ਹੈ ਕਿ ਉਹ ਪੂਰਾ ਸੀਜ਼ਨ ਖੇਡ ਸਕੇਗੀ ਜਾਂ ਨਹੀਂ। ਸਾਨੀਆ ਨੇ ਕਿਹਾ, ‘ਉਸਨੂੰ ਲੱਗਦਾ ਹੈ ਕਿ ਉਹ ਬਿਹਤਰ ਖੇਡ ਸਕਦੀ ਹੈ। ਹੁਣ ਸਰੀਰ ਉਸ ਤਰ੍ਹਾਂ ਸਾਥ ਨਹੀਂ ਦੇ ਰਿਹੈ।’ ਇਹ ਸਭ ਤੋਂ ਵੱਡਾ ਝਟਕਾ ਹੈ।

ਸਾਨੀਆ ਮਿਰਜ਼ਾ ਨੂੰ ਟੈਨਿਸ ਖੇਡਦੇ ਹੋਏ 19 ਸਾਲ ਹੋ ਗਏ ਹਨ। ਉਹ ਡਬਲਜ਼ ‘ਚ ਵਿਸ਼ਵ ਦੀ ਨੰਬਰ 1 ਖਿਡਾਰਨ ਰਹੀ ਹੈ। ਉਸ ਨੇ 6 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ।

Share this Article
Leave a comment