ਅਮਰੀਕਾ ਦੇ ਸਕੂਲ ‘ਚ ਵਾਪਰੀ ਘਟਨਾ, ਨੌਜਵਾਨ ਨੇ 114 ਵਾਰ ਚਾਕੂ ਨਾਲ ਕੀਤਾ ਹਮਲਾ

Rajneet Kaur
2 Min Read

ਨਿਊਜ਼ ਡੈਸਕ: ਅਮਰੀਕਾ ‘ਚ 2021 ‘ਚ ਹੋਏ ਕਤਲ ਦੀ ਚਰਚਾ ਨੇ ਮੁੜ ਸਾਰਿਆਂ ਦਾ ਧਿਆਨ ਆਪਣੇ ਵਲ ਕੇਂਦ੍ਰਿਤ ਕਰ ਲਿਆ ਹੈ। 2 ਸਾਲ ਪਹਿਲਾਂ ਫਲੋਰਿਡਾ ‘ਚ 14 ਸਾਲ ਦੇ ਏਡਨ ਫੂਸੀ ‘ਤੇ 13 ਸਾਲ ਦੀ ਕਲਾਸਮੇਟ ਟ੍ਰਿਸਟਿਨ ਬੇਲੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਹੁਣ ਫੂਸੀ ਨੇ ਕੋਰਟ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

ਏਡਨ ਨੇ ਬੇਲੀ ਦਾ ਕਤਲ 2021 ‘ਚ ਮਦਰਸ ਡੇ ਵਾਲੇ ਦਿਨ 114 ਵਾਰ ਚਾਕੂ ਖੁਭੋ ਕੇ ਕੀਤੀ ਸੀ। ਬੇਲੀ ਦੀ ਮ੍ਰਿਤਕ ਦੇਹ  ਉਸੇ ਮਹੀਨੇ ਦੀ ਸ਼ੁਰੂਆਤ ‘ਚ ਪੂਰਬ ਉੱਤਰ ਫਲੋਰਿਡਾ ਦੇ ਜੰਗਲ  ‘ਚੋਂ ਬਰਾਮਦ ਹੋਈ ਸੀ। ਇਸ ਦੇ ਬਾਅਦ ਕਤਲ ਦੇ ਦੋਸ਼ ਵਿਚ ਫੂਸੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚਕਰਤਾਵਾਂ ਨੇ ਦੱਸਿਆ ਸੀ ਕਿ ਏਡਨ ਨੇ ਕਈ ਦੋਸਤਾਂ ਨੂੰ ਵੀ ਦੱਸਿਆ ਸੀ ਕਿ ਉਸ ਨੇ ਕਿਸੇ ਨੂੰ ਮਾਰਨ ਦੀ ਯੋਜਨਾ ਬਣਾਈ ਸੀ, ਹਾਲਾਂਕਿ ਇਹ ਸਾਫ ਨਹੀਂ ਸੀ ਕਿ ਉਹ ਬੇਲੀ ਨੂੰ ਮਾਰਨ ਵਾਲਾ ਹੈ।

ਏਡਨ ਨੇ ਕੋਰਟ ਸਾਹਮਣੇ ਕਿਹਾ ਕਿ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਮੈਂ ਦੋਸ਼ੀ ਹਾਂ ਤੇ ਬੇਲੀ ਦੇ ਪਰਿਵਾਰ ਤੇ ਮੇਰੇ ਪਰਿਵਾਰ ਲਈ ਮੈਨੂੰ ਦੁੱਖ ਹੈ।ਨਿਊਯਾਰਕ ਇਕ ਰਿਪੋਰਟ ਅਨੁਸਾਰ ਏਡਨ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਗੁਨਾਹ ਦੇ ਸਮੇਂ ਉਹ 14 ਸਾਲ ਦਾ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment