ਸਰਕਾਰ ਡਿਜੀਟਲ ਵਿਵਸਥਾ ‘ਚ ਗਾਹਕਾਂ ਦਾ ਭਰੋਸਾ ਕਰੇਗੀ ਮਜ਼ਬੂਤ

TeamGlobalPunjab
2 Min Read

ਨਵੀਂ ਦਿੱਲੀ : -ਸਰਕਾਰ ਡਿਜੀਟਲ ਵਿਵਸਥਾ ‘ਚ ਗਾਹਕਾਂ ਦਾ ਭਰੋਸਾ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਦੀ ਤਿਆਰੀ ‘ਚ ਹੈ। ਇਸ ਤਹਿਤ ਗਾਹਕਾਂ ਨੂੰ ਬੇਲੋੜੀਆਂ ਕਾਲਾਂ ਜਾਂ ਐੱਸਐੱਮਐੱਸ ਭੇਜਣ ਵਾਲੀਆਂ ਕੰਪਨੀਆਂ ‘ਤੇ ਜੁਰਮਾਨੇ ਦੀ ਵਿਵਸਥਾ ਕੀਤੀ ਜਾ ਰਹੀ ਹੈ। ਅਜਿਹੇ ਐਪ ਵਿਕਸਿਤ ਕੀਤੇ ਜਾਣਗੇ ਜਿਨ੍ਹਾਂ ਰਾਹੀਂ ਗਾਹਕ ਟੈਲੀਕਾਮ ਕੰਪਨੀਆਂ ਨੂੰ ਬੇਲੋੜੀਆਂ ਕਾਲਾਂ, ਐੱਸਐੱਮਐੱਸ ਤੇ ਵਿੱਤੀ ਧੋਖਾਧੜੀ ਦੀ ਸ਼ਿਕਾਇਤ ਕਰ ਸਕਣਗੇ। ਬੀਤੇ ਸੋਮਵਾਰ ਨੂੰ ਟੈਲੀਕਾਮ ਮੰਤਰੀ ਰਵੀਸ਼ੰਕਰ ਪ੍ਰਸਾਦ ਦੀ ਪ੍ਰਧਾਨਗੀ ਹੋਈ ਬੈਠਕ ‘ਚ ਇਹ ਫ਼ੈਸਲੇ ਲਏ ਗਏ। ਇਨ੍ਹੀਂ ਦਿਨੀਂ ਵਿੱਤੀ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।

ਪ੍ਰਸਾਦ ਦੀ ਸੀਨੀਅਰ ਅਧਿਕਾਰੀਆਂ ਨਾਲ ਹੋਈ ਬੈਠਕ ‘ਚ ਕਾਰੋਬਾਰੀ ਕਾਲਾਂ ਦੀ ਗਿਣਤੀ ਵਧਣ ਦੀ ਗੱਲ ਕਹੀ ਗਈ। ਅਧਿਕਾਰੀਆਂ ਨੇ ਕਿਹਾ ਕਿ ਗਾਹਕਾਂ ਵੱਲੋਂ ਡੂ ਨਾਟ ਡਿਸਟਰਬ (ਡੀਐੱਨਡੀ) ‘ਚ ਰਜਿਸਟਰ ਕਰਵਾ ਦਿੱਤੇ ਜਾਣ ਦੇ ਬਾਵਜੂਦ ਉਸੇ ਨੰਬਰ ਤੋਂ ਲਗਾਤਾਰ ਕਾਰੋਬਾਰੀ ਕਾਲ ਤੇ ਐੱਸਐੱਮਐੱਸ ਆਉਂਦੇ ਰਹਿੰਦੇ ਹਨ। ਪ੍ਰਸਾਦ ਨੇ ਅਜਿਹੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਤੇ ਉਨ੍ਹਾਂ ‘ਤੇ ਜੁਰਮਾਨਾ ਦੀ ਵਿਵਸਥਾ ਕਰਨ ਲਈ ਕਿਹਾ।

ਇਸਤੋਂ ਇਲਾਵਾ ਪ੍ਰਸਾਦ ਨੇ ਕਿਹਾ ਕਿ ਡਿਜੀਟਲ ਧੋਖਾਧੜੀ ਰਾਹੀਂ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਕੱਢੀ ਜਾ ਰਹੀ ਹੈ, ਜਿਸ ਨੂੰ ਫੌਰੀ ਰੋਕਿਆ ਜਾਣਾ ਚਾਹੀਦਾ। ਇਸ ਤਰ੍ਹਾਂ ਦੀ ਧੋਖਾਧੜੀ ਨੂੰ ਰੋਕਣ ਲਈ ਪ੍ਰਸਾਦ ਨੇ ਡਿਜੀਟਲ ਇੰਟੈਲੀਜੈਂਸ ਯੂਨਿਟ (ਡੀਆਈਯੂ) ਦੀ ਸਥਾਪਨਾ ਦੇ ਨਿਰਦੇਸ਼ ਦਿੱਤੇ। ਟੈਲੀਕਾਮ ਗਾਹਕਾਂ ਦੇ ਅਧਿਕਾਰਾਂ ਦੇ ਹਿੱਤ ਦੀ ਰੱਖਿਆ ਲਈ ਟੈਲੀਕਾਮ ਐਨਾਲਿਟਿਕਸ ਫਾਰ ਫਰਾਡ ਮੈਨੇਜਮੈਂਟ ਐਂਡ ਕੰਜ਼ਿਊਮਰ ਪ੍ਰਰੋਟੈਕਸ਼ਨ (ਟੈੱਫਕਾਪ) ਪ੍ਰਣਾਲੀ ਵੀ ਵਿਕਸਿਤ ਕੀਤੀ ਜਾਵੇਗੀ। ਮੰਤਰਾਲੇ ਵੱਲੋਂ ਵਿਕਸਿਤ ਹੋਣ ਵਾਲੇ ਐਪ ਹਰੇਕ ਤਰ੍ਹਾਂ ਦੀ ਟੈਲੀਕਾਮ ਦੁਰਵਰਤੋਂ ਤੇ ਆਪਣੀ ਸਮੱਸਿਆ ਦੀ ਜਾਣਕਾਰੀ ਦੇ ਸਕਣਗੇ।

TAGGED: , ,
Share this Article
Leave a comment