ਐਸ ਬੀ ਆਈ ਵਲੋਂ ਖਾਤਾਧਾਰਕਾਂ ਨੂੰ ਅਪੀਲ; ਕੋਰੋਨਾ ਤੋਂ ਬਚਣ ਲਈ ਡਿਜੀਟਲ ਬੈਂਕਿੰਗ ਦਾ ਇਸਤੇਮਾਲ ਕਰੋ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਕੋਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਭਾਰਤੀ ਸਟੇਟ ਬੈਂਕ ਚੰਡੀਗੜ੍ਹ ਸਰਕਲ ਦੇ ਚੀਫ ਜਨਰਲ ਮੈਨੇਜਰ ਰਾਣਾ ਆਸ਼ੂਤੋਸ਼ ਕੁਮਾਰ ਸਿੰਘ ਨੇ ਆਪਣੇ ਸਾਰੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਆਪਣੇ ਘਰਾਂ ਵਿਚ ਹੀ ਰਿਹਾ ਜਾਵੇ, ਕਿਸੇ ਅਤਿ ਜ਼ਰੂਰੀ ਕੰਮ ਲਈ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ। ਆਪਣੀਆਂ ਬੈਂਕਿੰਗ ਗਤੀਵਿਧੀਆਂ ਲਈ ਭਾਰਤੀ ਸਟੇਟ ਬੈਂਕ ਦੇ ਡਿਜੀਟਲ ਪਲੇਟਫਾਰਮ ਵਰਗੇ ਇੰਟਰਨੇਟ ਬੈਂਕਿੰਗ ਅਤੇ ਯੋਨੋ ਐੱਪ ਦੀ ਵਰਤੋਂ ਕੀਤੀ ਜਾਵੇ, ਯੋਨੋ ਐੱਪ ਨਾਲ ਕੈਸ਼ ਦੀ ਸਹੂਲਤ ਲਈ ਜਾ ਸਕਦੀ ਹੈ ਜਿਸ ਤੋਂ ਤੁਸੀਂ ਬਿਨਾ ਕਿਸੇ ਕਾਰਡ ਦੇ ਏ ਟੀ ਐਮ ਤੋਂ ਪੈਸੇ ਕਢਵਾ ਸਕਦੇ ਹੋ। ਯੋਨੋ ਰਾਹੀਂ ਤੁਸੀਂ ਕਿਸੇ ਵਿਅਕਤੀ ਨੂੰ ਪੈਸੇ ਭੇਜ ਵੀ ਸਕਦੇ ਹੋ ਭਾਵੇਂ ਉਹ ਕਿਸੇ ਵੀ ਬੈਂਕ ਦਾ ਖਾਤੇਦਾਰ ਹੋਵੇ।
ਇਸ ਤਰ੍ਹਾਂ ਬੈਂਕਾਂ ਵਿਚ ਭੀੜ ਨਹੀਂ ਲਗੇਗੀ ਅਤੇ ਇਸ ਮਹਾਮਾਰੀ ਦੇ ਪ੍ਰਕੋਪ ਤੋਂ ਗਾਹਕ ਬਚ ਸਕਣਗੇ ਤੇ ਸਟਾਫ ਵੀ।
ਪ੍ਰਧਾਨ ਮੰਤਰੀ ਵਲੋਂ ਗਰੀਬ ਕਲਿਆਣ ਯੋਜਨਾ ਅਧੀਨ ਦਿੱਤੀ ਗਈ ਰਾਸ਼ੀ ਅਤੇ ਪੈਨਸ਼ਨ ਦੀ ਪੇਮੈਂਟ ਵੀ ਗਾਹਕ ਬੈਂਕ ਦੇ CSPs ਤੋਂ ਕਢਵਾ ਸਕਦੇ ਹਨ ਅਤੇ ਕਈ ਥਾਂਵਾਂ ‘ਤੇ ਬੈਂਕ ਦੇ CSPs ਘਰ ਘਰ ਜਾ ਸੁਵਿਧਾ ਦੇ ਰਹੇ ਹਨ। ਜਨ ਧਨ ਖਾਤਾਧਾਰਕਾਂ ਦੇ ਕੋਲ ਜੋ ਰੁਪਏ ਡੈਬਿਟ ਕਾਰਡ ਹਨ ਉਹ ਖਾਤਾਧਾਰਕ ਉਸ ਨਾਲ ਏ ਟੀ ਐਮ ਤੋਂ ਆਪਣੇ ਪੈਸੇ ਕਢਵਾ ਸਕਦਾ ਹੈ।
ਸਿੰਘ ਨੇ ਭਰੋਸਾ ਦਿਵਾਇਆ ਕਿ ਬੈਂਕ ਵਲੋਂ ਆਪਣੇ ਗਾਹਕਾਂ ਨੂੰ ਲਗਾਤਾਰ ਬੈਂਕਿੰਗ ਸੇਵਾਂਵਾਂ ਉਪਲੱਭਧ ਕਰਵਾਈਆਂ ਜਾਣਗੀਆਂ। ਬੈਂਕ ਸ਼ਾਖਾਵਾਂ ਅਤੇ ਏ ਟੀ ਐਮ ਲਗਾਤਾਰ ਸੇਨਿਟੀਜ਼ ਕਾਰਵਾਈਆਂ ਜਾ ਰਹੀਆਂ ਹਨ।

Share this Article
Leave a comment