ਸ਼ਰਧਾ ਦੇ ਪਿਤਾ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਕਹੀ ਇਹ ਗੱਲ

Rajneet Kaur
1 Min Read

ਨਿਊਜ਼ ਡੈਸਕ: ਇਸ ਸਾਲ ਮਈ ਮਹੀਨੇ ‘ਚ ਦਿੱਲੀ ਦੇ ਛਤਰਪੁਰ ‘ਚ ਮਹਾਰਾਸ਼ਟਰ ਦੀ ਰਹਿਣ ਵਾਲੀ ਸ਼ਰਧਾ ਵਾਕਰ ਦਾ ਉਸਦੇ ਹੀ ਬੁਆਏਫਰੈਂਡ ਆਫਤਾਬ ਵਲੋਂ ਕਤਲ ਕਰ ਦਿਤਾ ਗਿਆ ਸੀ। ਆਫਤਾਬ ਨੇ ਉਸ ਦੀ ਲਾਸ਼ ਦੇ ਕਥਿਤ ਤੌਰ ‘ਤੇ 35 ਟੁਕੜੇ ਕਰ ਦਿੱਤੇ ਸਨ।

ਜਿਸ ਤੋਂ ਬਾਅਦ ਪਹਿਲੀ ਵਾਰ  ਅੱਜ (ਸ਼ੁੱਕਰਵਾਰ) ਸ਼ਰਧਾ ਦੇ ਪਿਤਾ ਵਿਕਾਸ ਵਾਕਰ ਮੀਡੀਆ ਦੇ ਸਾਹਮਣੇ ਆਏ ਹਨ। ਉਨ੍ਹਾਂ ਨੇ ਆਪਣੀ ਬੇਟੀ ਦੇ ਕਤਲ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ

ਸ਼ਰਧਾ ਦੇ ਪਿਤਾ ਨੇ ਕਿਹਾ ਕਿ ਆਫਤਾਬ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਫਤਾਬ ਦੇ ਪਰਿਵਾਰ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਪਿੱਛੇ ਉਨ੍ਹਾਂ ਦਾ ਹੱਥ ਹੋਣ ਦਾ ਵੀ ਸ਼ੱਕ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment