Home / News / ਲਾਪਤਾ ਹੋਈ BJP ਨੇਤਾ ਦੀ ਨਾਬਾਲਗ ਧੀ, ਅੱਖ ਫੋੜ ਦਰੱਖਤ ਨਾਲ ਲਟਕਾਈ ਲਾਸ਼, ਪਰਿਵਾਰ ਨੇ ਜਬਰ-ਜਨਾਹ ਦਾ ਲਾਇਆ ਦੋਸ਼

ਲਾਪਤਾ ਹੋਈ BJP ਨੇਤਾ ਦੀ ਨਾਬਾਲਗ ਧੀ, ਅੱਖ ਫੋੜ ਦਰੱਖਤ ਨਾਲ ਲਟਕਾਈ ਲਾਸ਼, ਪਰਿਵਾਰ ਨੇ ਜਬਰ-ਜਨਾਹ ਦਾ ਲਾਇਆ ਦੋਸ਼

ਝਾਰਖੰਡ: ਝਾਰਖੰਡ ਦੇ ਪਾਲਮੂ ਜ਼ਿਲ੍ਹੇ ਦੇ ਇੱਕ ਭਾਜਪਾ ਨੇਤਾ ਦੀ ਨਾਬਾਲਿਗ ਧੀ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ । ਨਾਬਾਲਿਗ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਜਾਣਕਾਰੀ ਪਾਂਕੀ ਥਾਣੇ ਨੂੰ ਦਿੱਤੀ ਗਈ ਸੀ । ਇਸ ਮਾਮਲੇ ਵਿੱਚ ਭਾਜਪਾ ਨੇਤਾ ਦਾ ਦੋਸ਼ ਹੈ ਕਿ ਪਹਿਲਾਂ ਉਸ ਦੀ ਕੁੜੀ ਨਾਲ ਬਲਾਤਕਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੀ ਉਸਦਾ ਕਤਲ ਕਰ ਦਿੱਤਾ ਗਿਆ ।

ਪੁਲਿਸ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਲਾਸ਼ ਦੀ ਇੱਕ ਅੱਖ ਜ਼ਖਮੀ ਮਿਲੀ ਹੈ । ਨਾਬਾਲਿਗ  ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ । ਲਾਸ਼ ਨੂੰ ਪਾਂਕੀ ਥਾਣੇ ਦੇ ਬਾਂਦੁਬਰ ਦੇ ਜੰਗਲ ਵਿੱਚੋਂ ਇੱਕ ਕਿਲੋਮੀਟਰ ਦੇ ਅੰਦਰੋਂ ਬਰਾਮਦ ਕੀਤਾ ਗਿਆ ਹੈ।

10 ਵੀਂ ਜਮਾਤ ਦਾ ਵਿਦਿਆਰਥਣ,  ਜਿਸਦੀ ਉਮਰ 16 ਸਾਲ ਦੱਸੀ ਜਾ ਰਹੀ ਹੈ। ਪੀੜਤ ਭਾਜਪਾ ਨੇਤਾ ਦੇ ਪੰਜ ਬੱਚਿਆਂ ਵਿਚੋਂ ਸਭ ਤੋਂ ਵੱਡੀ ਸੀ।  ਕੁੜੀ ਦੇ ਪਿਤਾ ਪਾਂਕੀ ਮੰਡਲ ਭਾਜਪਾ ਵਿੱਚ ਇੱਕ ਅਹੁਦੇਦਾਰ ਹੈ । ਪੀੜਤ ਪਰਿਵਾਰ ਨੇ ਦੱਸਿਆ ਕਿ ਉਹ 7 ਜੂਨ ਨੂੰ ਘਰੋਂ ਨਿਕਲਣ ਤੋਂ ਬਾਅਦ ਲਾਪਤਾ ਹੋ ਗਈ ਸੀ। ਪਰਿਵਾਰ ਵੱਲੋਂ ਮੰਗਲਵਾਰ ਨੂੰ ਇਕ ਲਾਪਤਾ ਦੀ ਰਿਪੋਰਟ ਦਰਜ ਕਰਵਾਈ ਗਈ ਸੀ।

 ਇਸੇ ਦੌਰਾਨ ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਇੱਕ ਸ਼ੱਕੀ ਦੀ ਪਛਾਣ 23 ਸਾਲਾ ਪ੍ਰਦੀਪ ਕੁਮਾਰ ਸਿੰਘ ਧਨੁਕ ਵਜੋਂ ਕੀਤੀ ਹੈ। ਇਹ ਗ੍ਰਿਫਤਾਰੀ ਅਪਰਾਧ ਦੇ ਸਥਾਨ ਤੋਂ ਬਰਾਮਦ ਹੋਏ ਮੋਬਾਈਲ ਫੋਨ ਦੇ ਕਾਲ ਡਾਟਾ ਰਿਕਾਰਡ (ਸੀ.ਡੀ.ਆਰ.) ਦੇ ਵਿਸ਼ਲੇਸ਼ਣ ਤੋਂ ਬਾਅਦ ਹੋਈ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਪੀੜਤ ਲੜਕੀ ਨੂੰ ਖੁਦਕੁਸ਼ੀ ਵਰਗੀ ਬਣਾਉਣ ਲਈ ਉਸ ਨੂੰ ਦਰੱਖਤ ਤੋਂ ਲਟਕਾਉਣ ਤੋਂ ਪਹਿਲਾਂ ਬੇਰਹਿਮੀ ਨਾਲ ਕੁਟਿਆ ਗਿਆ ਸੀ। ਮ੍ਰਿਤਕਾ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਮੈਡੀਨੀ ਰਾਏ ਮੈਡੀਕਲ ਕਾਲਜ ਭੇਜਿਆ ਗਿਆ। ਇਸ ਮਾਮਲੇ ਵਿੱਚ ਪਲਾਮੂ ਦੇ ਪੁਲਿਸ ਅਧਿਕਾਰੀ ਸੰਜੀਵ ਕੁਮਾਰ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਹੱਤਿਆ ਤੋਂ ਪਹਿਲਾਂ ਕੁੜੀ ਨਾਲ ਬਲਾਤਕਾਰ ਹੋਇਆ ਸੀ ਜਾਂ ਨਹੀਂ? ਪੁਲਿਸ ਇਸ ਮਾਮਲੇ ਵਿੱਚ ਸਾਰੇ ਪਾਸਿਓਂ ਜਾਂਚ ਕਰ ਰਹੀ ਹੈ।

Check Also

ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ 75 ਪੀ.ਐਸ.ਏ. ਪਲਾਂਟ ਲਗਾਏ ਜਾਣਗੇ : ਮੁੱਖ ਸਕੱਤਰ

ਚੰਡੀਗੜ੍ਹ : ‘ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਸਾਰੀਆਂ ਸਿਹਤ …

Leave a Reply

Your email address will not be published. Required fields are marked *