ਨਿਊਜ਼ ਡੈਸਕ: ਬਾਲੀਵੁੱਡ ਦੇ ਪਾਵਰ ਕਪਲ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਘਰ 8 ਸਤੰਬਰ ਨੂੰ ਬੇਟੀ ਨੇ ਜਨਮ ਲਿਆ ਸੀ ਇਸ ਜੋੜੇ ਨੇ ਕਰੀਬ 2 ਮਹੀਨਿਆਂ ਬਾਅਦ ਪ੍ਰਸ਼ੰਸਕਾਂ ਨੂੰ ਆਪਣੀ ਬੇਟੀ ਦੇ ਨਾਂ ਦਾ ਖੁਲਾਸਾ ਕੀਤਾ ਹੈ।ਬੇਟੀ ਦੇ ਜਨਮ ਸਮੇਂ ਜੋੜੇ ਨੇ ਇੰਸਟਾਗ੍ਰਾਮ ‘ਤੇ ਇਕ ਸਟੋਰੀ ਸ਼ੇਅਰ ਕਰਕੇ ਇਸ ਦਾ ਐਲਾਨ ਕੀਤਾ ਸੀ, ਹੁਣ ਦੋਵਾਂ ਨੇ ਬੇਟੀ ਬਾਰੇ ਵੱਡੀ ਜਾਣਕਾਰੀ ਦਿੱਤੀ ਹੈ। ਇਹ ਸੁਣ ਕੇ ਜੋੜੇ ਦੇ ਪ੍ਰਸ਼ੰਸਕ ਖੁਸ਼ ਹਨ। ਦੀਪਿਕਾ-ਰਣਵੀਰ ਦੀ ਬੇਟੀ ਦਾ ਨਾਂ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਯੂਜ਼ਰਸ ਵੱਖ-ਵੱਖ ਤਰ੍ਹਾਂ ਨਾਲ ਟਿੱਪਣੀਆਂ ਵੀ ਕਰ ਰਹੇ ਹਨ। ਦੀਪਿਕਾ ਅਤੇ ਰਣਵੀਰ ਨੇ ਆਪਣੀ ਬੇਟੀ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਲਾਲ ਰੰਗ ਦੀ ਖੂਬਸੂਰਤ ਡਰੈੱਸ ਪਾਈ ਨਜ਼ਰ ਆ ਰਹੀ ਹੈ।
1 ਨਵੰਬਰ ਨੂੰ ਦੀਪਿਕਾ ਨੇ ਆਪਣੀ ਬੇਟੀ ਦੇ ਛੋਟੇ ਅਤੇ ਪਿਆਰੇ ਪੈਰਾਂ ਦੀ ਤਸਵੀਰ ਸ਼ੇਅਰ ਕੀਤੀ ਸੀ। ਦੀਪਿਕਾ ਅਤੇ ਰਣਵੀਰ ਨੇ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ। ਹੁਣ ਦੀਪਿਕਾ ਪਾਦੂਕੋਣ ਨੇ ਜਨਮ ਤੋਂ ਡੇਢ ਮਹੀਨੇ ਬਾਅਦ ਸੋਸ਼ਲ ਮੀਡੀਆ ‘ਤੇ ਆਪਣੀ ਬੇਟੀ ਦੇ ਨਾਂ ਦਾ ਐਲਾਨ ਕੀਤਾ ਹੈ ਅਤੇ ਇਸ ਦਾ ਮਤਲਬ ਵੀ ਦੱਸਿਆ ਹੈ। ਮਾਪਿਆਂ ਦੇ ਨਾਮ ਜੋੜ ਕੇ ਬੱਚਿਆਂ ਦੇ ਨਾਮ ਰੱਖਣ ਦੇ ਰੁਝਾਨ ਨੂੰ ਤੋੜਦੇ ਹੋਏ, ਉਨ੍ਹਾਂ ਨੇ ਆਪਣੀ ਬੱਚੀ ਨੂੰ ਇੱਕ ਵਿਲੱਖਣ ਨਾਮ ‘ਦੁਆ ਪਾਦੂਕੋਣ ਸਿੰਘ’ ਰੱਖਿਆ, ਜਿਸਦਾ ਅਰਥ ਹੈ ਪ੍ਰਾਰਥਨਾ। ਪੋਸਟ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ‘ਦੁਆ, ਕਿਉਂਕਿ ਉਹ ਸਾਡੀਆਂ ਦੁਆਵਾਂ ਦਾ ਫਲ ਹੈ। ਸਾਡਾ ਦਿਲ ਪੂਰੀ ਤਰ੍ਹਾਂ ਪਿਆਰ ਨਾਲ ਭਰ ਗਿਆ ਹੈ।

ਇਸ ਪੋਸਟ ‘ਤੇ ਸੈਲੇਬਸ ਦੀਪਿਕਾ ਦੀ ਬੇਟੀ ‘ਤੇ ਕਾਫੀ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

