ਇਜ਼ਰਾਇਲ ਤੋਂ ਬਾਅਦ ਇਟਲੀ ਨੇ ਕੋਰੋਨਾ ਮਹਾਮਾਰੀ ਦੀ ਵੈਕਸੀਨ ਬਣਾਉਣ ਦਾ ਕੀਤਾ ਦਾਅਵਾ

TeamGlobalPunjab
2 Min Read

ਨਿਊਜ ਡੈਸਕ : ਦੁਨੀਆ ਭਰ ਦੇ ਲਗਭਗ ਸਾਰੇ ਦੇਸ਼ ਕੋਰੋਨਾ ਮਹਾਮਾਰੀ ਦੀ ਵੈਕਸੀਨ ਬਣਾਉਣ ‘ਚ ਜੁਟੇ ਹੋਏ ਹਨ। ਇੱਥੋਂ ਤੱਕ ਕਿ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਂ ਕੋਰੋਨਾ ਮਹਾਮਾਰੀ ਦੀ ਵੈਕਸੀਨ ਬਣਾਉਣ ਦਾ ਦਾਅਵਾ ਵੀ ਕੀਤਾ ਹੈ। ਇਸ ‘ਚ ਹੀ ਹੁਣ ਇਟਲੀ ਨੇ ਕੋਰੋਨਾ ਦੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਇਟਲੀ ਦੀ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਐਂਟੀ-ਬਾਡੀਜ਼ ਦੀ ਖੋਜ ਕੀਤੀ ਹੈ ਜੋ ਮਨੁੱਖੀ ਸੈੱਲਾਂ ਵਿਚ ਮੌਜੂਦ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ‘ਚ ਕਾਰਗਰ ਹੈ।

ਇੱਕ ਰਿਪੋਰਟ ਅਨੁਸਾਰ ਦੇ ਲਜਾਰੋ ਸਪਾਲੰਜਾਨੀ ਨੈਸ਼ਨਲ ਇੰਸਟੀਚਿਊਟ ਫਾਰ ਇਨਫੈਕਸ਼ਨ ਬਿਮਾਰੀ ਨਾਲ ਜੁੜੇ ਵਿੱਚ ਵਿਗਿਆਨੀਆਂ ਨੇ ਇੱਕ ਚੂਹੇ ‘ਤੇ ਇਸ ਟੀਕੇ ਦਾ ਪ੍ਰੀਖਣ ਕੀਤਾ। ਜਿਸ ਦੌਰਾਨ ਇੱਕ ਚੂਹੇ ‘ਚ ਐਂਟੀ-ਬਾਡੀਜ਼ ਤਿਆਰ ਕੀਤਾ ਗਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਇਸ ਦਾ ਮਨੁੱਖਾ ‘ਤੇ ਟਰਾਇਲ ਕੀਤਾ ਗਿਆ ਤਾਂ ਇਨ੍ਹਾਂ ਐਂਟੀ-ਬਾਡੀਜ਼ ਨੇ ਕੋਸ਼ਿਕਾਵਾਂ ‘ਚ ਮੌਜੂਦ ਵਾਇਰਸ ਨੂੰ ਖਤਕ ਕਰ ਦਿੱਤਾ। ਖੋਜਕਰਤਾਵਾਂ ਨੇ ਦੋ ਐਂਟੀ-ਬਾਡੀਜ਼ ਦੀ ਚੋਣ ਕੀਤੀ ਜਿਨ੍ਹਾਂ ਨੇ ਨਤੀਜੇ ਵਧੀਆ ਰਹੇ

ਦੱਸ ਦਈਏ ਕਿ ਇਟਲੀ ਤੋਂ ਪਹਿਲਾਂ ਆਸਟਰੇਲੀਆ, ਬ੍ਰਿਟੇਨ, ਜਰਮਨੀ ਤੇ ਇਜ਼ਰਾਇਲ ਕੋਰੋਨਾ ਮਹਾਮਾਰੀ ਦੀ ਵੈਕਸੀਨ ਬਣਾਉਣ ਦਾ ਦਾਅਵਾ ਕਰ ਚੁੱਕੇ ਹਨ। ਦੁਨੀਆ ‘ਚ ਹੁਣ ਤੱਕ ਛੇ ਥਾਵਾਂ ਤੇ ਕੋਰੋਨਾ ਮਹਾਮਾਰੀ ਦੀ ਵੈਕਸੀਨ ਦਾ ਟਰਾਇਲ ਚੱਲ ਰਿਹਾ ਹੈ। ਜਦੋਂ ਕਿ ਦੁਨੀਆ ਦੇ 115 ਥਾਵਾਂ ‘ਤੇ ਵੈਕਸੀਨ ਦੀ ਖੋਜ ਕੀਤੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ ਕੋਰੋਨਾ ਨਾਲ ਦੋ ਲੱਖ 52 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 36 ਲੱਖ 45 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ। ਇਟਲੀ ‘ਚ ਕੋਰੋਨਾ ਨਾਲ 29 ਹਜ਼ਾਰ ਤੋ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਲੱਖ 13 ਹਜ਼ਾਰ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ।

Share this Article
Leave a comment