ਬਾਈਡਨ ਅਤੇ ਨੇਤਨਯਾਹੂ ਵਿਚਕਾਰ ਇਸ ਮਾਮਲੇ ਨੂੰ ਲੈ ਕੇ ਹੋਈ ਬਹਿਸ

Rajneet Kaur
2 Min Read

ਨਿਊਜ਼ ਡੈਸਕ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਨਿਆਂ ਪ੍ਰਣਾਲੀ ਵਿੱਚ ਸੁਧਾਰ ਦੀ ਵਿਵਾਦਗ੍ਰਸਤ ਯੋਜਨਾ ਨੂੰ ਵਾਪਿਸ ਲੈਣ ਦੀ ਸਲਾਹ ਦਿੱਤੀ ਹੈ ।ਬਾਇਡਨ ਦੀ ਸਲਾਹ ਤੋਂ ਬਾਅਦ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੇ ਫੈਸਲੇ ਖੁਦ ਲੈਂਦਾ ਹੈ। ਇਜ਼ਰਾਈਲ ਵਿਦੇਸ਼ੀ ਦਬਾਅ ਦੇ ਆਧਾਰ ‘ਤੇ ਕੋਈ ਫੈਸਲਾ ਨਹੀਂ ਲੈਂਦਾ। ਉਨ੍ਹਾਂ ਕਿਹਾ ਭਾਂਵੇ ਉਹ ਕਰੀਬੀ ਦੋਸਤ ਹੀ ਕਿਉਂ ਨਾ ਹੋਣ। ” ਦਰਅਸਲ, ਅਮਰੀਕਾ ਨੂੰ ਇਜ਼ਰਾਈਲ ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ।

ਦੋਹਾਂ ਦੇਸ਼ਾਂ ਦੇ ਨੇਤਾਵਾਂ ਦਾ ਇਸ ਤਰ੍ਹਾਂ ਜਨਤਕ ਤੌਰ ‘ਤੇ ਅਸਹਿਮਤੀ ਪ੍ਰਗਟ ਕਰਨਾ ਆਮ ਗੱਲ ਨਹੀਂ ਹੈ ਅਤੇ ਇਹ ਘਟਨਾ ਨੇਤਨਯਾਹੂ ਦੇ ਨਿਆਂਇਕ ਬਦਲਾਅ ਦੇ ਪ੍ਰਸਤਾਵ ਨੂੰ ਲੈ ਕੇ ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਮਤਭੇਦ ਵੱਲ ਇਸ਼ਾਰਾ ਕਰਦੀ ਹੈ। ਨੇਤਨਯਾਹੂ ਦੀ ਨਿਆਂਇਕ ਸੁਧਾਰ ਯੋਜਨਾ ਦਾ ਦੇਸ਼ ‘ਚ ਬੇਮਿਸਾਲ ਤਰੀਕੇ ਨਾਲ ਵਿਰੋਧ ਹੋਇਆ ਅਤੇ ਲੋਕਾਂ ਦੇ ਸੜਕਾਂ ‘ਤੇ ਉਤਰਨ ਕਾਰਨ ਘਰੇਲੂ ਸੰਕਟ ਦੀ ਸਥਿਤੀ ਪੈਦਾ ਹੋ ਗਈ, ਜਿਸ ਤੋਂ ਬਾਅਦ ਨੇਤਨਯਾਹੂ ਨੇ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਸੀ।ਇਸ ਕਾਨੂੰਨ ਨਾਲ ਜੁੜੇ ਸਵਾਲ ਦੇ ਜਵਾਬ ‘ਚ ਬਾਈਡਨ ਨੇ ਕਿਹਾ ਸੀ ਕਿ ਨੇਤਨਯਾਹੂ ਨੂੰ ਇਸ ਵਿਵਾਦਤ ਨਿਆਂਇਕ ਸੁਧਾਰ ਕਾਨੂੰਨ ਤੋਂ ਪਿੱਛੇ ਹਟਣਾ ਚਾਹੀਦਾ ਹੈ। ਬਾਈਡਨ ਨੇ ਕਿਹਾ ਕਿ ਨੇਤਨਯਾਹੂ ਦੀ ਸਰਕਾਰ “ਇਸ ਰਾਹ ਨੂੰ ਜਾਰੀ ਨਹੀਂ ਰੱਖ ਸਕਦੀ” ਅਤੇ ਯੋਜਨਾ ‘ਤੇ ਸਮਝੌਤਾ ਕਰਨ ਦੀ ਮੰਗ ਕੀਤੀ।

ਨੇਤਨਯਾਹੂ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਇਜ਼ਰਾਈਲ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਹੈ ਅਤੇ ਇਹ “ਆਪਣੇ ਫੈਸਲੇ ਆਪਣੇ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਕਰਦਾ ਹੈ, ਦੂਜੇ ਦੇਸ਼ਾਂ ਦੇ ਦਬਾਅ ਹੇਠ ਨਹੀਂ, ਭਾਵੇਂ ਉਹ ਸਭ ਤੋਂ ਚੰਗੇ ਦੋਸਤ ਹੋਣ। ਨੇਤਨਯਾਹੂ ਅਤੇ ਉਸਦੇ ਸਹਿਯੋਗੀਆਂ ਨੇ ਜਨਵਰੀ ਵਿੱਚ ਨਿਆਂਇਕ ਤਬਦੀਲੀਆਂ ਦੀ ਘੋਸ਼ਣਾ ਕੀਤੀ ਸੀ, ਜਿਸ ਤੋਂ ਕੁਝ ਦਿਨ ਬਾਅਦ, ਇਜ਼ਰਾਈਲ ਨੂੰ ਦਹਾਕਿਆਂ ਵਿੱਚ ਇਸ ਦੇ ਸਭ ਤੋਂ ਭੈੜੇ ਘਰੇਲੂ ਸੰਕਟ ਵਿੱਚ ਸੁੱਟ ਦਿੱਤਾ ਸੀ

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment