ਗੌਤਮ ਗੰਭੀਰ ਨੇ ਦਿੱਲੀ ਸਰਕਾਰ ਨੂੰ 1 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ ਤਾਂ ਕੇਜਰੀਵਾਲ ਨੇ ਟਵੀਟ ਕਰ ਰੱਖੀ ਇਹ ਮੰਗ !

TeamGlobalPunjab
1 Min Read

ਨਵੀ ਦਿੱਲੀ : ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਹਰ ਕੋਈ ਸਿਆਸਤਦਾਨ ਅਤੇ ਆਮ ਲੋਕ ਵੱਧ ਚੜ ਕੇ ਅੱਗੇ ਆ ਰਹੇ ਹਨ। ਇਸੇ ਲੜੀ ਤਹਿਤ ਹੁਣ ਸਾਬਕਾ ਕ੍ਰਿਕਟ ਖਿਡਾਰੀ ਅਤੇ ਬੀਜੇਪੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਵੀ ਪਹਿਲ ਕੀਤੀ ਹੈ । ਉਨ੍ਹਾਂ ਦਿੱਲੀ ਸਰਕਾਰ ਨੂੰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਡਾਕਟਰਾਂ ਅਤੇ ਪੀੜਤਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ । ਜਾਣਕਾਰੀ ਮੁਤਾਬਿਕ ਇਸ ਲਈ ਗੌਤਮ ਗੰਭੀਰ ਨੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿਠੀ ਵੀ ਲਿਖੀ ਹੈ ਕਿ ਉਹ ਆਪਣੇ ਵਲੋਂ 50 ਲੱਖ ਰੁਪਏ ਅਤੇ ਐਮਪੀ ਫੰਡ ਵਿੱਚੋ 50 ਲੱਖ ਰੁਪਏ ਦੇ ਰਹੇ ਹਨ ।

ਦੱਸ ਦੇਈਏ ਕਿ ਇਸ ਤੋਂ ਬਾਅਦ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਬਾਬਤ ਗੌਤਮ ਗੰਭੀਰ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਪੈਸੇ ਦੀ ਕੋਈ ਕਮੀ ਨਹੀਂ ਹੈ ਸਮੱਸਿਆ ਪੀਪੀਈ ਕਿੱਟ ਦੀ ਹੈ! ਉਨ੍ਹਾਂ ਲਿਖਿਆ ਕਿ ਤੁਹਾਡੇ ਧੰਨਵਾਦੀ ਹੋਵਾਂਗੇ ਜੇਕਰ ਕਿਸੇ ਪਾਸਿਓਂ ਤੁਸੀਂ ਪੀਪੀਈ ਕਿੱਟ ਦਾ ਇੰਤਜ਼ਾਮ ਕਰ ਦੇਵੋ ਤਾ ਦਿੱਲੀ ਸਰਕਾਰ ਇਹ ਖਰੀਦ ਲਵੇਗੀ

- Advertisement -
Share this Article
Leave a comment