ਸੜਕ ਹਾਦਸੇ ‘ਚ ਗਾਇਕ ਦੀ ਹੋਈ ਮੌਤ,ਪੰਜਾਬੀ ਇੰਡਸਟਰੀ ‘ਚ ਫੈਲੀ ਸੋਗ ਦੀ ਲਹਿਰ

navdeep kaur
3 Min Read

ਮੋਹਾਲੀ : ਹਰ ਦਿਨ ਛੋਟੇ -ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ। ਬਸ ਗੱਲ ਇਹ ਹੈ ਕਿ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੇ ਹਨ ਤੇ ਕੁੱਝ ਅੱਖੋਂ ਪਰੋਖ਼ੇ ਹੀ ਰਹਿੰਦੇ ਹਨ। ਦੇਸ਼ਾਂ -ਵਿਦੇਸ਼ਾਂ ਵਿੱਚੋਂ ਸਮੇਂ -ਸਮੇਂ ਹੋ ਰਹੇ ਹਾਦਸਿਆਂ ਦੀਆ ਖ਼ਬਰਾਂ ਸਾਡੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਜੇਕਰ ਗੱਲ ਕੀਤੀ ਜਾਵੇ ਪੰਜਾਬੀ ਇੰਡਸਟਰੀ ਦੀ ਤਾਂ ਪਿਛਲੇ ਦਹਾਕਿਆਂ ਵਿੱਚ ਗਾਇਕ ਜਿਵੇਂ ਸਿੱਧੂ ਮੂਸੇ ਵਾਲਾ , ਦੀਪ ਸਿੱਧੂ ਵਰਗੇ ਨੌਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ਦਾ ਘਾਟਾ ਪੰਜਾਬੀ ਇੰਡਸਟਰੀ ਨੂੰ ਕਦੇ ਨਹੀਂ ਭੁੱਲ ਸਕਦਾ।

ਦੱਸ ਦਿੰਦੇ ਹਾਂ ਕਿ ਅੱਜ ਹੀ ਇਕ ਹੋਰ ਦੁਖਦਾਈ ਖ਼ਬਰ ਆਈ ਹੈ। ਜਿਸ ਵਿਚ ਪੰਜਾਬੀ ਗਾਇਕ ਆਰ ਸੁਖਰਾਜ ਦੀ ਮੋਹਾਲੀ ‘ਚ ਹੋਏ ਇਕ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਇਹ ਹਾਦਸਾ ਬੀਤੇ ਦਿਨੀਂ ਮੋਹਾਲੀ ਦੇ ਸੈਕਟਰ-87 ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ।ਇਸ ਦੁਖਦਾਈ ਖ਼ਬਰ ਨੂੰ ਸੁਣ ਕੇ ਉਨ੍ਹਾਂ ਦੇ ਫੈਨਜ਼ ਤੇ ਪਰਿਵਾਰਕ ਮੈਂਬਰਾਂ ‘ਚ ਸੋਗ ਦੀ ਲਹਿਰ ਹੈ। ਆਰ ਸੁਖਰਾਜ ਦੇ ਪੰਜਾਬੀ ਫਿਲਮ ਇੰਡਸਟਰੀ ‘ਚ ਕਈ ਮਸ਼ਹੂਰ ਗਾਣੇ ਗਾਏ ਸਨ।
ਆਰ ਸੁਖਰਾਜ ਦੀ ਫਾਰਚੂਨਰ ਗੱਡੀ ਵਿੱਚ ਚਾਰ ਸਾਥੀਆਂ ਨਾਲ ਚੰਡੀਗੜ੍ਹ ਕਲੱਬ ਤੋਂ ਖਰੜ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋਈ ਹੈ। ਪਹਿਲਾਂ ਉਨ੍ਹਾਂ ਦੀ ਤੇਜ਼ ਰਫਤਾਰ ਫਾਰਚੂਨਰ ਬਿਜਲੀ ਦੇ ਖੰਭੇ ਨਾਲ ਟਕਰਾ ਗਈ , ਫਿਰ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਕੇ ਸੜਕ ‘ਤੇ ਪਲਟ ਗਈ।

ਸੁਖਰਾਜ ਨੇ ਸ਼ੋਅ ਲਗਾਉਣ ਲਈ ਡੇਢ ਮਹੀਨੇ ਬਾਅਦ ਇੰਗਲੈਂਡ ਜਾਣਾ ਸੀ ਅਤੇ ਹਾਲ ਹੀ ਵਿਚ ਉਨ੍ਹਾਂ ਨੇ ਖਰੜ ‘ਚ ਸਟੂਡੀਓ ਬਣਾਇਆ ਸੀ | ਇਸ ਮਾਮਲੇ ਵਿੱਚ ਮ੍ਰਿਤਕ ਸੁਖਰਾਜ ਦੇ ਪਿਤਾ ਜੋਰਾ ਸਿੰਘ ਦੇ ਬਿਆਨਾਂ ’ਤੇ ਥਾਣਾ ਸੋਹਾਣਾ ਪੁਲੀਸ ਨੇ ਉਸ ਦੇ ਦੋਸਤ ਹਿਮਾਂਸ਼ੂ ਸਾਹਨੀ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ, 279 ਤਹਿਤ ਕੇਸ ਦਰਜ ਕਰ ਲਿਆ ਹੈ। ਪੂਰੀ ਮਿਊਜ਼ਿਕ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ। ਆਰ ਸੁਖਰਾਜ ਦੇ ਫੈਨਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਖ਼ਰਕਾਰ ਰਬ ਕਦੋ ਇਹ ਗ਼ੈਰਕਾਨੂੰਨੀ ਹੋ ਰਹੇ ਹਾਦਸਿਆਂ ਤੇ ਰੋਕ ਲਾਵੇਗਾ। ਰੱਬ ਕਿਉਂ ਮਾਵਾਂ ਦੇ ਜਵਾਨ ਪੁੱਤ ਖੋਹ ਲੈਂਦਾ ਹੈ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment