ਬਰਮਿੰਘਮ ਯੂਨੀਵਰਸਿਟੀ ਨੇ ਸਿੱਖਾਂ ਨੂੰ ਮੁਸਲਮਾਨ ਮੰਨਣ ਵਾਲੀ ਸੋਸ਼ਲ ਮੀਡੀਆ ਪੋਸਟ ਲਈ ਮੰਗੀ ਮੁਆਫੀ

Rajneet Kaur
2 Min Read

ਲੰਡਨ: ਬਰਮਿੰਘਮ ਯੂਨੀਵਰਸਿਟੀ ਨੇ ਇੱਕ ਵਿਵਾਦਿਤ ਸੋਸ਼ਲ ਮੀਡੀਆ ਪੋਸਟ ਨੂੰ ਹਟਾ ਕੇ ਮੁਆਫ਼ੀ ਮੰਗ ਲਈ ਹੈ। ਇਸ ਪੋਸਟ ਵਿੱਚ ਕਿਹਾ ਗਿਆ ਸੀ ਕਿ ਅਜਿਹਾ ਲੱਗਦਾ ਹੈ ਕਿ ਸਿੱਖ ਵਿਦਿਆਰਥੀਆਂ ਨੂੰ ਮੁਸਲਮਾਨ ਸਮਝ ਕੇ ਗਲਤੀ ਕੀਤੀ ਗਈ ਹੈ। ਬਰਮਿੰਘਮ ਮੇਲ ਦੀ ਰਿਪੋਰਟ ਅਨੁਸਾਰ, ਇਸ ਮਹੀਨੇ ਦੇ ਸ਼ੁਰੂ ਵਿੱਚ ਯੂਨੀਵਰਸਿਟੀ ਦੀ ਸਿੱਖ ਸੁਸਾਇਟੀ ਦੁਆਰਾ ਆਯੋਜਿਤ 20 ਸਾਲ ਪੁਰਾਣਾ “ਕੈਂਪਸ ਵਿੱਚ ਲੰਗਰ” ਪ੍ਰੋਗਰਾਮ ਇਸਲਾਮਿਕ ਜਾਗਰੂਕਤਾ ਹਫ਼ਤੇ ਦਾ ਹਿੱਸਾ ਸੀ। ਯੂਨੀਵਰਸਿਟੀ ਦੇ ਇੱਕ ਇੰਸਟਾਗ੍ਰਾਮ ਅਕਾਉਂਟ ਨੇ “ਡਿਸਕਵਰ ਇਸਲਾਮ ਵੀਕ” ਟੈਕਸਟ ਦੇ ਨਾਲ ਇੱਕ ਪੋਸਟ ਵਿੱਚ ਲੰਗਰ ਦੀ ਸਿੱਖ ਧਾਰਨਾ ਤੋਂ ਪ੍ਰੇਰਿਤ ਮੁਫਤ ਭੋਜਨ ਪ੍ਰੋਗਰਾਮ ਦਾ ਪ੍ਰਚਾਰ ਕੀਤਾ।

ਸਿੱਖ ਪ੍ਰੈਸ ਐਸੋਸੀਏਸ਼ਨ ਦੇ ਸੀਨੀਅਰ ਪ੍ਰੈਸ ਅਧਿਕਾਰੀ ਜਸਵੀਰ ਸਿੰਘ ਸਮੇਤ ਸਿੱਖਾਂ ਨੇ ’ਵਰਸਿਟੀ ਦੇ ਸਟਾਫ ਤੋਂ ਵਿਆਪਕ ਮੁਆਫੀ ਅਤੇ ਸਟਾਫ਼ ਦੀ ਸਿਖਲਾਈ ਬਾਰੇ ਪਾਰਦਰਸ਼ਤਾ ਦੀ ਮੰਗ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਗਲਤੀਆਂ 2024 ’ਚ ਨਹੀਂ ਹੋਣੀਆਂ ਚਾਹੀਦੀਆਂ।

ਜਸਵੀਰ ਸਿੰਘ ਨੇ ਕਿਹਾ, ‘‘ਯੂ.ਓ.ਬੀ. ਸਟਾਫ ਨੂੰ ਦਿਤੀ ਜਾਣ ਵਾਲੀ ਸਿਖਲਾਈ ਅਤੇ ਸਿੱਖਿਆ ਸਪੱਸ਼ਟ ਤੌਰ ’ਤੇ ਇਕ ਮਸਲਾ ਹੈ। ਸਿੱਖ ਦਹਾਕਿਆਂ ਤੋਂ ਬਰਮਿੰਘਮ ਯੂਨੀਵਰਸਿਟੀ ਭਾਈਚਾਰੇ ਦਾ ਇਕ ਪ੍ਰਮੁੱਖ ਹਿੱਸਾ ਰਹੇ ਹਨ। ਸਿੱਖੀ ਦੇ ਪਹਿਲੂ ਯੂ.ਓ.ਬੀ. ’ਚ ਪੜ੍ਹਾਏ ਜਾਂਦੇ ਹਨ। ਇਸ ’ਚ ਸਿੱਖ ਲੈਕਚਰਾਰ ਹਨ ਅਤੇ ਨਿਯਮਤ ਤੌਰ ’ਤੇ ਸਿੱਖ ਸਮਾਗਮਾਂ ਦੀ ਮੇਜ਼ਬਾਨੀ ਕਰਦੇ ਹਨ। ਫਿਰ ਵੀ ਯੂ.ਓ.ਬੀ. ਦੀ ਨੁਮਾਇੰਦਗੀ ਕਰਨ ਲਈ ਆਉਣ ਵਾਲੇ ਲੋਕ ਸਿੱਖੀ ਦੀਆਂ ਬੁਨਿਆਦੀ ਗੱਲਾਂ ਤੋਂ ਵੀ ਜਾਣੂ ਨਹੀਂ ਹੋ ਸਕੇ। ਯੂ.ਓ.ਬੀ. ਨੇ ਤੁਰਤ ਪੋਸਟ ਨੂੰ ਹਟਾ ਦਿਤਾ ਪਰ ਉਨ੍ਹਾਂ ਨੂੰ ਗਲਤੀ ਲਈ ਦੋਹਾਂ ਧਰਮਾਂ ਤੋਂ ਵਿਆਪਕ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਵੀ ਪਾਰਦਰਸ਼ੀ ਹੋਣਾ ਚਾਹੀਦਾ ਹੈ ਕਿ ਸਟਾਫ ਨੂੰ ਕਿਵੇਂ ਸਿਖਲਾਈ ਦਿਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਯੂਨੀਵਰਸਿਟੀ ਵਿਚ ਵੰਨ-ਸੁਵੰਨਤਾ ਨੂੰ ਪਛਾਣਦੇ ਹਨ।’’ ਇਸ ਘਟਨਾ ਦੀ ਸੋਸ਼ਲ ਮੀਡੀਆ ’ਤੇ ਵੀ ਸਖ਼ਤ ਆਲੋਚਨਾ ਹੋਈ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment