ਨੋਵਾ ਸਕੋਸ਼ੀਆ : ਨੋਵਾ ਸਕੋਸ਼ੀਆ ਦੇ ਹੈਲੀਫੈਕਸ ਖੇਤਰੀ ਪੁਲਿਸ ਇੱਕ 19 ਸਾਲਾ ਲੜਕੀ ਦੀ ਅਚਾਨਕ ਮੌ.ਤ ਦੀ ਜਾਂਚ ਕਰ ਰਹੀ ਹੈ। ਨੌਜਵਾਨ ਔਰਤ ਸ਼ਨੀਵਾਰ ਸ਼ਾਮ ਨੂੰ ਸਟੋਰ ‘ਤੇ ਮ੍ਰਿਤਕ ਪਾਈ ਗਈ। ਪੀੜਤ ਦੀ ਪਹਿਚਾਨ ਗੁਰਸਿਮਰਨ ਕੌਰ ਵਜੋਂ ਹੋਈ ਹੈ।
ਸੁਣਨ ‘ਚ ਆ ਰਿਹਾ ਹੈ ਕਿ ਲੜਕੀ ਓਵਨ ‘ਚ ਮ੍ਰਿਤਕ ਪਾਈ ਗਈ ਹੈ, ਪਰ ਪੁਲਿਸ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਕਰੀਬ 9:30 ਵਜੇ ਸਟੋਰ ‘ਤੇ ਬੁਲਾਇਆ ਗਿਆ ਅਤੇ ਲੜਕੀ ਨੂੰ ਮ੍ਰਿਤਕ ਪਾਇਆ ਗਿਆ। ਜੋ ਲੜਕੀ ਮ੍ਰਿਤਕ ਪਾਈ ਗਈ ਹੈ, ਉਹ ਪੰਜਾਬਣ ਹੈ ਅਤੇ ਉਹ ਸਟੂਡੈਂਟ ਦੇ ਤੌਰ ‘ਤੇ ਕੈਨੇਡਾ ਆਈ ਸੀ। ਹਾਲਾਂਕਿ, ਪੁਲਿਸ ਅਤੇ ਵਾਲਮਾਰਟ ਦੇ ਅਧਿਕਾਰੀਆਂ ਨੇ ਘਟਨਾ ਦੇ ਆਲੇ ਦੁਆਲੇ ਦੇ ਹਾਲਾਤ ‘ਤੇ ਚੁੱਪ ਧਾਰੀ ਹੋਈ ਹੈ।
ਵਾਲਮਾਰਟ ਨੇ ਕਰਮਚਾਰੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਪਰ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਵਾਲਮਾਰਟ ਦੇ ਬੁਲਾਰੇ ਨੇ ਕਿਹਾ, “ਸਹਿਯੋਗੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਨਮਾਨ ਦੇ ਮੱਦੇਨਜ਼ਰ, ਅਸੀਂ ਇਸ ਸਮੇਂ ਕੋਈ ਵਾਧੂ ਵੇਰਵੇ ਨਹੀਂ ਦੇ ਸਕਦੇ ਹਾਂ,” ਕੰਪਨੀ ਜਾਂਚਕਰਤਾਵਾਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ।ਵਾਲਮਾਰਟ ਟਿਕਾਣਾ ਐਤਵਾਰ ਤੋਂ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ, ਦੁਬਾਰਾ ਖੋਲ੍ਹਣ ਦੀ ਕੋਈ ਤਾਰੀਕ ਨਿਰਧਾਰਤ ਨਹੀਂ ਕੀਤੀ ਗਈ ਹੈ।
ਇਸ ਮੌਕੇ ‘ਤੇ ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਦੀ ਸਮੁੱਚੀ ਕਮੇਟੀ ਲੜਕੀ ਦੇ ਪਰਿਵਾਰ ਨਾਲ ਖੜੀ ਹੈ। ਉਨ੍ਹਾਂ ਵੱਲੋਂ ਲੜਕੀ ਦੇ ਪਰਿਵਾਰ ਨਾਲ ਸੰਪਰਕ ਕਰ ਲਿਆ ਗਿਆ ਹੈ। ਲੜਕੀ ਆਪਣੀ ਮਾਂ ਨਾਲ ਕੈਨੇਡਾ ‘ਚ ਰਹਿੰਦੀ ਸੀ ਅਤੇ ਲੜਕੀ ਦਾ ਪਿਛੋਕੜ ਲੁਧਿਆਣੇ ਜ਼ਿਲ੍ਹੇ ਨਾਲ ਸਬੰਧਿਤ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।