ਭਾਰਤੀ ਮੂਲ ਦੇ ਦੋ ਭਰਾਵਾਂ ਦੀ ਹੋਈ ਮੌਤ

TeamGlobalPunjab
1 Min Read

ਵਰਲਡ ਡੈਸਕ: – ਕੈਨੇਡਾ ਦੇ ਸ਼ਹਿਰ ਰਿਚਮੰਡ ’ਚ ਦੋ ਨੌਜਵਾਨ ਪੰਜਾਬੀ ਭਰਾਵਾਂ ਨੂੰ ਸਾੜ ਕੇ ਮਾਰ ਦਿੱਤਾ ਗਿਆ ਹੈ। ਪੰਜਾਬੀ ਭਰਾਵਾਂ ਦੀ ਪਹਿਚਾਣ ਚੇਤਨ ਢੀਂਡਸਾ ਤੇ ਉਸ ਦੇ ਛੋਟੇ ਭਰਾ ਜੋਬਨ ਢੀਂਡਸਾ ਵਜੋਂ ਹੋਈ ਹੈ। ਹਮਲਾਵਰਾਂ ਵੱਲੋਂ ਘਰ ਨੂੰ ਅੱਗ ਲਾਏ ਜਾਣ ਮੌਕੇ ਦੋਵੇਂ ਭਰਾ ਘਰ ’ਚ ਸੁੱਤੇ ਹੋਏ ਸਨ। ਪੁਲੀਸ ਨੂੰ ਸਵੇਰ ਹੋਣ ’ਤੇ ਮਲਬੇ ਚੋਂ ਦੋ ਪੁਰਸ਼ਾਂ ਦੀਆਂ ਲਾਸ਼ਾਂ ਮਿਲੀਆਂ। ਗੁਆਂਢੀਆਂ ਨੇ ਪੁਲੀਸ ਨੂੰ ਦੱਸਿਆ ਕਿ ਅੱਗ ਲੱਗਣ ਤੋਂ ਪਹਿਲਾਂ ਉਨ੍ਹਾਂ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ ਸੀ।

ਦੋ ਦਿਨਾਂ ਦੀ ਜਾਂਚ ਮਗਰੋਂ ਪੁਲੀਸ ਨੇ ਲਾਸ਼ਾਂ ਦੀ ਸ਼ਨਾਖਤ ਜਾਰੀ ਕੀਤੀ। ਪੁਲੀਸ ਦੀ ਤਰਜਮਾਨ ਲਾਰਾ ਜੈਨਸਨ ਅਨੁਸਾਰ ਦੋਵੇਂ ਭਰਾ ਇਥੋਂ ਦੀ ਗੈਂਗਵਾਰ ਦਾ ਸ਼ਿਕਾਰ ਹੋਏ ਹਨ। ਜੈਨਸਨ ਮੁਤਾਬਕ ਇਨ੍ਹਾਂ ਦੋਵਾਂ ਭਰਾਵਾਂ ਵਿਰੁੱਧ ਵੀ ਪੁਲੀਸ ਕੇਸ ਦਰਜ ਸਨ, ਜਿਸ ਤੋਂ ਸਪੱਸ਼ਟ ਹੈ ਕਿ ਕਿਸੇ ਵੱਲੋਂ ਘਰ ਨੂੰ ਅੱਗ ਉਨ੍ਹਾਂ ਨੂੰ ਮਾਰਨ ਲਈ ਹੀ ਲਾਈ ਗਈ ।

TAGGED:
Share this Article
Leave a comment