ਡੈਨੀ ਫੋਰਟਿਨ ਨੂੰ ਜਿਨਸੀ ਸ਼ੋਸ਼ਣ ਦੇ ਇੱਕ ਮਾਮਲੇ ਵਿੱਚ ਗੈਟਿਨਿਊ ਪੁਲਿਸ ਵੱਲੋਂ ਕੀਤਾ ਜਾਵੇਗਾ ਚਾਰਜ

TeamGlobalPunjab
1 Min Read

ਓਟਾਵਾ: ਮੇਜਰ ਜਨਰਲ ਡੈਨੀ ਫੋਰਟਿਨ ਨੂੰ ਜਿਨਸੀ ਸ਼ੋਸ਼ਣ ਦੇ ਇੱਕ ਮਾਮਲੇ ਵਿੱਚ ਗੈਟਿਨਿਊ ਪੁਲਿਸ ਵੱਲੋਂ ਰਸਮੀ ਤੌਰ ਉੱਤੇ ਚਾਰਜ ਕੀਤਾ ਜਾਵੇਗਾ।

ਇਹ ਜਾਣਕਾਰੀ ਫੋਰਟਿਨ ਦੇ ਵਕੀਲ ਨੇ ਦਿੱਤੀ। ਪੁਲਿਸ ਦੇ ਕਹਿਣ ਉੱਤੇ ਫੋਰਟਿਨ ਸਵੇਰੇ 9:00 ਵਜੇ ਖੁਦ ਅਦਾਲਤ ਵਿੱਚ ਪੇਸ਼ ਹੋਣਗੇ। ਫੋਰਟਿਨ ਦੇ ਵਕੀਲ ਨੇ ਆਖਿਆ ਕਿ ਇਨ੍ਹਾਂ ਚਾਰਜਿਜ਼ ਦੇ ਸਬੰਧ ਵਿੱਚ ਉਨ੍ਹਾਂ ਅਜੇ ਕੋਈ ਦਸਤਾਵੇਜ਼ ਨਹੀਂ ਵੇਖੇ ਹਨ। ਫੋਰਟਿਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕੀਤਾ ਜਾ ਰਿਹਾ ਹੈ।ਇਹ ਚਾਰਜਿਜ਼ 1989 ਦੇ ਇੱਕ ਮਾਮਲੇ ਨਾਲ ਸਬੰਧਤ ਲਾਏ ਗਏ ਦੋਸ਼ਾਂ ਦੇ ਸਬੰਧ ਵਿੱਚ ਹਨ, ਜਦੋਂ ਫੋਰਟਿਨ ਕਿਊਬਿਕ ਦੇ ਸੇਂਟ ਜੀਨ ਵਿੱਚ ਰੌਇਲ ਮਿਲਟਰੀ ਕਾਲਜ ਵਿੱਚ ਵਿਦਿਆਰਥੀ ਸੀ। ਮਈ ਦੇ ਮੱਧ ਤੱਕ ਫੋਰਟਿਨ ਕੈਨੇਡਾ ਵਿੱਚ ਕੋਵਿਡ-19 ਵੈਕਸੀਨੇਸ਼ਨ ਕੈਂਪੇਨ ਦਾ ਇਨਚਾਰਜ ਸੀ ਜਦੋਂ ਜਿਨਸੀ ਸੋ਼ਸ਼ਣ ਸਬੰਧੀ ਜਾਂਚ ਦੇ ਚੱਲਦਿਆਂ ਉਸ ਨੂੰ ਇਸ ਕੈਂਪੇਨ ਤੋਂ ਹਟਾ ਦਿੱਤਾ ਗਿਆ।

Share this Article
Leave a comment