ਕੈਨੇਡਾ ‘ਚ ਬਰਡ ਫਲੂ ਦੇ ਪਹਿਲੇ ਮਰੀਜ਼ ਦੀ ਹਾਲਤ ਨਾਜ਼ੁਕ, ਸਿਹਤ ਵਿਭਾਗ ਵੱਲੋਂ ਅਲਰਟ ਜਾਰੀ

Global Team
3 Min Read

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਵਿੱਚ ਇੱਕ ਕਿਸ਼ੋਰ ਬੱਚੇ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਸੂਬੇ ਦੀ ਮੁੱਖ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਫੇਫੜਿਆਂ ਵਿਚ ਵਾਇਰਸ ਦੇ ਦਾਖਲ ਹੋਣ ਕਾਰਨ ਕਿਸ਼ੋਰ ਨੂੰ ਸਾਹ ਲੈਣ ਵਿਚ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ। ਬੱਚਿਆਂ ਦੇ ਹਸਪਤਾਲ ਵਿਚ ਦਾਖਲ ਕਿਸ਼ੋਰ ਦੀ ਅਸਲ ਉਮਰ ਨਹੀਂ ਦੱਸੀ ਗਈ ਜਿਸ ਨੂੰ ਖੰਘ ਅਤੇ ਬੁਖਾਰ ਵਰਗੇ ਕਈ ਲੱਛਣਾਂ ਮਗਰੋਂ ਬੀਤੇ ਸ਼ੁੱਕਰਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਸ ਖ਼ਬਰ ਨੇ ਕੈਨੇਡੀਅਨ ਸਿਹਤ ਵਿਭਾਗ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਨੂੰ ਡਰ ਹੈ ਕਿ ਇਹ ਬਿਮਾਰੀ ਹੋਰ ਲੋਕਾਂ ਵਿੱਚ ਫੈਲ ਸਕਦੀ ਹੈ ਅਤੇ ਇਹ ਮਹਾਂਮਾਰੀ ਦਾ ਰੂਪ ਲੈ ਸਕਦੀ ਹੈ। । ਬੱਚੇ  ਨੂੰ ਬਰਡ ਫਲੂ ਦੀ ਲਾਗ ਕਿਥੋਂ ਲੱਗੀ ਇਸ ਬਾਰੇ ਯਕੀਨੀ ਤੌਰ ’ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਕ ਗੱਲ ਪੱਕੇ ਤੌਰ ’ਤੇ ਕਹੀ ਜਾ ਰਹੀ ਹੈ ਕਿ ਇਨਫੈਕਸ਼ਨ ਦਾ ਸਰੋਤ ਕੋਈ ਪੋਲਟਰੀ ਫਾਰਮ ਨਹੀਂ। ਬਿਮਾਰ ਕਿਸ਼ੋਰ ਕਿਸੇ ਪੋਲਟਰੀ ਫਾਰਮ ਨੇੜੇ ਨਹੀਂ ਰਹਿੰਦਾ ਅਤੇ ਨਾ ਹੀ ਉਸ ਦੇ ਕਿਸੇ ਪਰਵਾਰਕ ਮੈਂਬਰ ਦਾ ਪੋਲਟਰੀ ਫਾਰਮ ਵਿਚ ਆਉਣਾ-ਜਾਣਾ ਰਿਹਾ ਹੈ। ਦੂਜੇ ਪਾਸੇ ਉਸ ਦੇ ਕੁੱਤੇ, ਬਿੱਲੀਆਂ ਅਤੇ ਹੋਰ ਜਾਨਵਰਾਂ ਦੇ ਸੰਪਰਕ ਵਿਚ ਆਉਣ ਦੀ ਤਸਦੀਕ ਕੀਤੀ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਮੰਗਲਵਾਰ ਤੱਕ ਬੀ.ਸੀ. ਵਿਚ 26 ਥਾਵਾਂ ’ਤੇ ਬਰਡ ਫਲੂ ਦਾ ਵਾਇਰਸ ਫੈਲਿਆ ਹੋਇਆ ਸੀ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਥਾਵਾਂ ਫਰੇਜ਼ਰ ਵੈਲੀ ਵਿਚ ਹਨ। 2022 ਤੋਂ ਹੁਣ ਤੱਕ ਬਰਡ ਫਲੂ ਦੇ ਖਤਰੇ ਕਾਰਨ ਬੀ.ਸੀ. ਦੇ ਫਾਰਮਾਂ 60 ਲੱਖ ਤੋਂ ਵੱਧ ਮੁਰਗੀਆਂ, ਬਤਖਾਂ ਜਾਂ ਟਰਕੀ ਮਾਰੇ ਜਾ ਚੁੱਕੇ ਹਨ।

ਇਸ ਸਬੰਧੀ ਸਿਹਤ ਅਧਿਕਾਰੀਆਂ ਨੇ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਬੱਚੇ ਵਿੱਚ ਬਰਡ ਫਲੂ ਦਾ ਵਾਇਰਸ ਕਿਸੇ ਪੰਛੀ ਜਾਂ ਜਾਨਵਰ ਤੋਂ ਆਇਆ ਹੋ ਸਕਦਾ ਹੈ।  ਬਰਡ ਫਲੂ ਤੋਂ ਪੀੜਤ ਬੱਚੇ ਦਾ ਇਲਾਜ ਚੱਲ ਰਿਹਾ ਹੈ। ਇਸ ਬੱਚੇ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment