ਇਹ ਕੰਪਨੀ ਕਰਮਚਾਰੀਆਂ ਨੂੰ ਦਵੇਗੀ 11 ਦਿਨਾਂ ਦੀ ਛੁੱਟੀ, ‘ਰੀਸੈਟ ਅਤੇ ਰੀਚਾਰਜ’ ਬਰੇਕ ਦਾ ਹਿੱਸਾ

Rajneet Kaur
3 Min Read

ਨਿਊਜ਼ ਡੈਸਕ: ਇੱਕ ਈ-ਕਾਮਰਸ ਕੰਪਨੀ ਨੇ ਇੱਕ ਬਹੁਤ ਹੀ ਅਨੋਖਾ ਐਲਾਨ ਕੀਤਾ ਹੈ। ਈ-ਕਾਮਰਸ ਕੰਪਨੀ ਮੀਸ਼ੋ ਆਪਣੇ ਕਰਮਚਾਰੀਆਂ ਨੂੰ ਤਣਾਅ ਮੁਕਤ ਰੱਖਣ ਲਈ 11 ਦਿਨਾਂ ਦੀ ਛੁੱਟੀ ਦੇ ਰਹੀ ਹੈ। ਇਹ ਕੰਪਨੀ ਦੀ ‘ਰੀਸੈਟ ਅਤੇ ਰੀਚਾਰਜ’ ਬਰੇਕ ਦਾ ਹਿੱਸਾ ਹੈ। ਕੰਪਨੀ ਦਾ ਮੰਨਣਾ ਹੈ ਕਿ ਜੇਕਰ ਕਰਮਚਾਰੀ ਖੁਸ਼ ਹੋਣਗੇ ਤਾਂ ਉਨ੍ਹਾਂ ਦੀ ਮਾਨਸਿਕ ਸਿਹਤ ਵੀ ਚੰਗੀ ਰਹੇਗੀ। ਇਸ ਦੇ ਨਾਲ ਹੀ ਉਹ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨਗੇ। ਮੀਸ਼ੋ ਦਾ ਕਹਿਣਾ ਹੈ ਕਿ ਇਹ ਛੁੱਟੀਆਂ ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਦਿੱਤੀਆਂ ਜਾਣਗੀਆਂ।

ਦੱਸ ਦੇਈਏ ਕਿਮੀਸ਼ੋ ਨੇ 22 ਅਕਤੂਬਰ ਤੋਂ 1 ਨਵੰਬਰ ਤੱਕ ਕਰਮਚਾਰੀਆਂ ਲਈ ਪੂਰੀ ਛੁੱਟੀ ਦਾ ਐਲਾਨ ਕੀਤਾ ਹੈ। ਕਰਮਚਾਰੀਆਂ ਦੀ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੀਸ਼ੋ ਨੇ ਲਗਾਤਾਰ ਦੂਜੇ ਸਾਲ ਅਜਿਹੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਕੰਪਨੀ ਨੇ ਟਵਿੱਟਰ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਮੁਤਾਬਕ ਇਸ ਪਹਿਲ ਦਾ ਉਦੇਸ਼ ਨਾ ਸਿਰਫ ਕਰਮਚਾਰੀਆਂ ਨੂੰ ਕੰਮ ਤੋਂ ਪੂਰੀ ਛੁੱਟੀ ਦੇਣਾ ਹੈ, ਸਗੋਂ ਤਿਉਹਾਰੀ ਸੀਜ਼ਨ ਦੇ ਰੁਝੇਵਿਆਂ ਤੋਂ ਬਾਅਦ ਉਨ੍ਹਾਂ ਦੀ ਮਾਨਸਿਕ ਸਿਹਤ ਦਾ ਖਾਸ ਖਿਆਲ ਰੱਖਣਾ ਵੀ ਹੈ।

ਮੀਸ਼ੋ ਦੇ ਸੰਸਥਾਪਕ ਅਤੇ ਸੀਟੀਓ ਸੰਜੀਵ ਬਰਨਵਾਲ ਨੇ ਬੁੱਧਵਾਰ ਨੂੰ ਇੱਕ ਟਵੀਟ ਕੀਤਾ। ਜਿਸ ਵਿੱਚ ਉਸਨੇ ਲਿਖਿਆ ਹੈ, ਚੰਗੀ ਮਾਨਸਿਕ ਸਿਹਤ ਨਾਲ ਕੰਮ ਦੀ ਜ਼ਿੰਦਗੀ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ। ਇਸ ਲਈ ਅਸੀਂ ਲਗਾਤਾਰ ਦੂਜੇ ਸਾਲ ਆਪਣੇ ਮੁਲਾਜ਼ਮਾਂ ਨੂੰ 11 ਦਿਨ ਦੀ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੰਜੀਵ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੇ ਰੁਝੇਵਿਆਂ ਨੂੰ ਦੇਖਦੇ ਹੋਏ ਇਹ ਛੁੱਟੀਆਂ 22 ਅਕਤੂਬਰ ਤੋਂ 1 ਨਵੰਬਰ ਤੱਕ ਦਿੱਤੀਆਂ ਜਾਣਗੀਆਂ।

ਕੰਪਨੀ ਦੇ ਸੀਈਓ ਵਿਦਿਤ ਅਤਰੇ ਨੇ ਵੀ ਇਸ ਬ੍ਰੇਕ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਹੈ, ਕੰਮ ਜ਼ਰੂਰੀ ਹੈ ਪਰ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਪੁਲਾੜ ਯਾਤਰੀਆਂ ਨੂੰ ਵੀ ਬਰੇਕ ਦੀ ਲੋੜ ਹੁੰਦੀ ਹੈ, ਇਸ ਲਈ ਮੀਸ਼ੋ ਵਿੱਚ ‘ਮੂਨਸ਼ਾਟ ਮਿਸ਼ਨ’ ‘ਤੇ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਬਰੇਕ ਦੀ ਜ਼ਰੂਰਤ ਹੈ। 

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment