ਲਓ ਜੀ ਹੁਣ ਨਕਲੀ ਮਾਸਕਾਂ ਦੇ ਧੰਦੇ ਦਾ ਦੌਰ ਸ਼ੁਰੂ

TeamGlobalPunjab
2 Min Read

ਇਟਲੀ ਦੇ ਨਾਪੋਲੀ ਵਿਖੇ ਨਕਲੀ ਮਾਸਕ ਅਤੇ ਦਵਾਈਆਂ ਬਨਾਉਣ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਪੁਲਸ ਨੇ ਸਫਲਤਾ ਹਾਸਲ ਕਰਦਿਆਂ 24,000 ਨਕਲੀ ਮਾਸਕ ਬਰਾਮਦ ਕੀਤੇ ਹਨ। ਐਨਾ ਹੀ ਨਹੀਂ ਪੁਲਸ ਨੇ ਮੌਕੇ ਤੇ ਕੋਵਿਡ-19 ਨਕਲੀ ਦਵਾਈਆਂ ਦੇ ਭਾਰੀ ਮਾਤਰਾ ਵਿਚ ਪੈਕਟ ਵੀ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਿਕ ਬਰਾਮਦ ਕੀਤੇ ਗਏ ਮਾਸਕਾਂ ੳੇੁੱਤੇ ਨਕਲੀ ਸੀਈ ਦਾ ਮਾਰਕਾ ਲੱਗਿਆ ਸੀ । ਇਸਤੋਂ ਇਲਾਵਾ ਇਕ ਹੋਰ ਮਾਮਲੇ ਵਿਚ ਉਥੋਂ ਦੀ ਪੁਲਨ ਨੇ 12 ਬੰਗਲਾਦੇਸ਼ੀਆਂ ਨੂੰ ਵੀ ਗਿ੍ਰਫਤਾਰ ਕੀਤਾ ਹੈ ਜੋ ਕਿ ਨੋਪਾਲੀ ਇਲਾਕੇ ਵਿਚ ਹੀ ਨਕਲੀ ਮਾਸਕ ਬਨਾਉਣਾ ਦਾ ਕਾਲਾ ਧੰਦਾ ਕਰ ਰਹੇ ਸਨ। ਹੋਰ ਤਾਂ ਹੋਰ ਉਹਨਾਂ ਦੇ ਵੱਲੋਂ ਕਿਸੇ ਵੀ ਤਰਾਂ ਦੀਆਂ ਸਾਵਧਾਨੀਆਂ ਵੀ ਨਹੀਂ ਵਰਤੀਆਂ ਜਾ ਰਹੀਆਂ ਸਨ ਅਤੇ ਨਾਹੀ ਉਹਨਾਂ ਨੇ ਆਪਣੇ ਹੱਥਾਂ ਤੇ ਦਸਤਾਨੇ ਪਹਿਣੇ ਹੋਏ ਸਨ। ਪੁਲਸ ਨੇ ਉਹਨਾਂ ਨੂੰ ਵੱਡਾ ਜ਼ੁਰਮਾਨਾ ਲਗਾਇਆ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਇਹ ਕਾਲਾ ਧੰਦਾ ਚਲਾਉਣ ਵਾਲਾ ਮਾਲਕ ਖੁਦ ਬੰਗਲਾਦੇਸ਼ੀ ਹੈ। ਪੁਲਸ ਵੱਲੋਂ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਕਈ ਖੁਲਾਸੇ ਹੋ ਸਕਦੇ। ਸੋਚਣ ਵਾਲੀ ਗੱਲ ਹੈ ਕਿ ਅੱਜ ਜਦੋਂ ਦੁਨੀਆ ਭਰ ਵਿਚ ਲੋਕ ਇਸ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਮਰ ਰਹੇ ਹਨ ਉਸ ਸਮੇਂ ਕੁਝ ਅਜਿਹੇ ਲੋਕ ਮੁਨਾਫਾ ਖੱਟਣ ਤੇ ਚੱਕਰ ਵਿਚ ਲੋਕਾਂ ਦੀ ਜਾਨ ਨੂੰ ਜ਼ੋਖਿਮ ਵਿਚ ਵੀ ਪਾ ਰਹੇ ਹਨ ਅਤੇ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਅਨੇਕਾਂ ਕੋਸ਼ਿਸ਼ਾਂ ਨੂੰ ਵੀ ਢਾਹ ਲਗਾ ਰਹੇ ਹਨ।

Share this Article
Leave a comment