ਅਮਰੀਕਾ ਦੇ ਇੰਡੀਆਨਾ ‘ਚ ਇਕ ਝੀਲ ਵਿਚ ਤੈਰਦੇ ਸਮੇਂ ਲਾਪਤਾ ਹੋਏ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ

navdeep kaur
1 Min Read

ਅਮਰੀਕਾ : ਆਪਣੇ ਸੁਪਨਿਆਂ ਨੂੰ ਪੂਰਾ ਕਾਰਨ ਲਈ ਵਿਦੇਸ਼ ਗਏ ਨੌਜਵਾਨ ਨਾਲ ਲਗਾਤਾਰ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਭਾਣਾ ਅਮਰੀਕਾ ਦੇ ਇੰਡੀਆਨਾ ਵਿਚ ਇਕ ਝੀਲ ਵਿਚ ਤੈਰਦੇ ਸਮੇਂ ਲਾਪਤਾ ਹੋਏ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਕ ਰਿਪੋਰਟ ਅਨੁਸਾਰ ਸਿਧਾਂਤ ਸ਼ਾਹ ਜਿਸ ਦੀ ਉਮਰ 19 ਸਾਲ ਅਤੇ ਆਰੀਅਨ ਵੈਦਿਆ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। 15 ਅਪ੍ਰੈਲ ਨੂੰ ਇੰਡੀਆਨਾਪੋਲਿਸ ਸ਼ਹਿਰ ਤੋਂ ਲਗਭਗ 64 ਮੀਲ ਦੱਖਣ-ਪੱਛਮ ਵਿੱਚ, ਮੋਨਰੋ ਝੀਲ ਵਿੱਚ ਦੋਸਤਾਂ ਦੇ ਇੱਕ ਸਮੂਹ ਨਾਲ ਤੈਰਾਕੀ ਕਰਨ ਗਏ ਸਨ, ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏ, ਉਥੋਂ ਉਹ ਲਾਪਤਾ ਹੋ ਗਏ।

ਜਾਣਕਾਰੀ ਅਨੁਸਾਰ ਦੋਵੇਂ ਇੰਡੀਆਨਾ ਯੂਨੀਵਰਸਿਟੀ ਦੇ ਕੈਲੀ ਸਕੂਲ ਆਫ ਬਿਜ਼ਨਸ ਦੇ ਵਿਦਿਆਰਥੀ ਸਨ। ਉਹ 15 ਅਪ੍ਰੈਲ ਤੋਂ ਲਾਪਤਾ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਤਲਾਸ਼ੀ ਮੁਹਿੰਮ ‘ਚ ਰੁਕਾਵਟ ਆਈ ਸੀ ਪਰ ਵੱਡੇ ਅਪ੍ਰੇਸ਼ਨ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਪਰਿਵਾਰ ਵਲੋਂ ਉਹਨਾਂ ਦੋਵਾਂ ਮ੍ਰਿਤਕ ਦੇਹਾਂ ਨੂੰ ਉਹਨਾਂ ਦੇ ਪਿੰਡ ਪਹੁੰਚੀਆਂ ਜਾਣ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

 

Share this Article
Leave a comment