ਅਮਰੀਕਾ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਪਹੁੰਚਿਆ ਰੂਸ ਦੇ ਸੁੰਨਸਾਨ ਇਲਾਕੇ ‘ਚ

Rajneet Kaur
2 Min Read

ਨਿਊਜ਼ ਡੈਸਕ: ਦਿੱਲੀ ਤੋਂ ਸੈਨ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਇੱਕ ਜਹਾਜ਼ ਦੀ ਰੂਸ ਦੇ ਦੂਰ-ਦੁਰਾਡੇ ਦੇ ਮੈਗਾਡਾਨ ਸ਼ਹਿਰ ਵਿੱਚ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ ਗਈ। ਅਮਰੀਕਾ ਐਮਰਜੈਂਸੀ ਲੈਂਡਿੰਗ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ ਅਤੇ ਉਸਨੇ ਕਿਹਾ ਹੈ ਕਿ ਉਹ ਪੂਰੇ ਮਾਮਲੇ ‘ਤੇ ਨਜ਼ਰ ਰੱਖ ਰਿਹਾ ਹੈ। ਪਰ ਆ ਰਹੀਆਂ ਖਬਰਾਂ ਅਨੁਸਾਰ ਇਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਹ ਜ਼ਮੀਨ ‘ਤੇ ਸੋਣ ਲਈ ਮਜਬੂਰ ਹੋਏ।

ਏਅਰ ਇੰਡੀਆ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਗਈ ਹੈ। ਏਅਰ ਇੰਡੀਆ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਪ੍ਰਗਟ ਕੀਤਾ ਹੈ। ਏਅਰਲਾਈਨ ਵੱਲੋਂ ਜਾਰੀ ਬਿਆਨ ਅਨੁਸਾਰ ਦਿੱਲੀ ਤੋਂ AI173D ਫਲਾਈਟ ਨੂੰ ਇੰਜਣ ਫੇਲ੍ਹ ਹੋਣ ਕਾਰਨ ਰੂਸ ਵੱਲ ਮੋੜ ਦਿੱਤਾ ਗਿਆ। ਬੋਇੰਗ 777-200 ਐਲਆਰ ਵਿੱਚ 216 ਯਾਤਰੀ ਅਤੇ 16 ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ ਮਗਦਾਨ ‘ਚ ਸੁਰੱਖਿਅਤ ਉਤਾਰਿਆ ਗਿਆ। 

ਏਅਰ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਲਾਈਟ AI173D ਰੂਸ ਦੇ ਮੈਗਾਡਨ (GDX) ਤੋਂ ਸੈਨ ਫਰਾਂਸਿਸਕੋ (SFO) ਲਈ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਰਵਾਨਾ ਹੋ ਗਈ ਹੈ। ਉਸਨੇ ਕਿਹਾ ਕਿ ਫਲਾਈਟ 8 ਜੂਨ ਨੂੰ ਸਥਾਨਿਕ ਸਮੇਂ ਅਨੁਸਾਰ 10:27 ਵਜੇ GDX ਤੋਂ ਰਵਾਨਾ ਹੋਈ ਸੀ, ਅਤੇ 8 ਜੂਨ ਨੂੰ 12:15 ਵਜੇ (ਸਥਾਨਕ ਸਮੇਂ) ‘ਤੇ ਸਾਨ ਫਰਾਂਸਿਸਕੋ ਪਹੁੰਚਣ ਦੀ ਉਮੀਦ ਹੈ।ਉਨ੍ਹਾਂ ਕਿਹਾ ਕਿ ਏਅਰ ਇੰਡੀਆ ਨੇ ਜਹਾਜ਼ ਦੇ ਉੱਥੇ ਪਹੁੰਚਣ ‘ਤੇ ਸਾਰੇ ਯਾਤਰੀਆਂ ਲਈ ਕਲੀਅਰੈਂਸ ਦੀਆਂ ਰਸਮਾਂ ਪੂਰੀਆਂ ਕਰਨ ਲਈ ਵਾਧੂ ਸਟਾਫ ਤਾਇਨਾਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਸ.ਐਫ.ਓ ਦੀ ਟੀਮ ਯਾਤਰੀਆਂ ਨੂੰ ਮੈਡੀਕਲ ਦੇਖਭਾਲ, ਆਵਾਜਾਈ ਦੀਆਂ ਸਹੂਲਤਾਂ ਆਦਿ ਸਮੇਤ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment