ਮਿਊਜ਼ਿਕ ਕੰਪੋਜ਼ਰ ਅਤੇ ਗਾਇਕ ਅਨੂ ਮਲਿਕ ਉੱਤੇ ਇਕ ਵਾਰ ਫਿਰ ਸੁਰ ਚੋਰੀ ਕਰਨ ਦਾ ਦੋਸ਼

TeamGlobalPunjab
1 Min Read

ਮਿਊਜ਼ਿਕ ਕੰਪੋਜ਼ਰ ਅਤੇ ਗਾਇਕ ਅਨੂ ਮਲਿਕ ਉੱਤੇ ਇਕ ਵਾਰ ਫਿਰ ਸੁਰ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਇਲਜ਼ਾਮ ਕਿਸੇ ਨੇ ਨਹੀਂ ਬਲਕਿ ਸੋਸ਼ਲ ਮੀਡੀਆ ਯੂਜ਼ਰਸ ਨੇ ਲਗਾਇਆ ਹੈ। ਐਤਵਾਰ ਨੂੰ ਜਿਵੇਂ ਹੀ ਇਜ਼ਰਾਇਲ ਦੇ ਜਿਮਨਾਸਟ ਡੋਲਗੋਪਾਇਤ ਨੇ ਜਿਮਨਾਸਟਿਕਸ ਵਿੱਚ ਸੋਨ ਤਗਮਾ ਜਿੱਤਿਆ, ਉਸਦਾ ਪੁਰਸਕਾਰ ਸਮਾਰੋਹ ਕੁਝ ਦੇਰ ਬਾਅਦ ਹੋਇਆ। ਅਨੂ ਮਲਿਕ ਟ੍ਰੋਲ ਹੋਣ ਲੱਗੇ।ਤੁਸੀਂ ਵੀ ਹੁਣ ਸੋਚਣ ‘ਤੇ ਮਜ਼ਬੂਰ ਹੋਵੇਂਗੇ ਕਿ  ਇਜ਼ਰਾਈਲ ਦੇ ਖਿਡਾਰੀ ਦੀ ਜਿੱਤ ਨਾਲ ਅਨੂ ਮਲਿਕਾ ਦਾ ਕੀ ਸੰਬੰਧ ਹੈ। ਇਸ ਲਈ ਆਓ ਤੁਹਾਨੂੰ ਦਸਦੇ ਹਾਂ ਕਿ ਅਸਲ ਮਾਮਲਾ ਕੀ ਹੈ।

ਜਿਵੇਂ ਹੀ ਜਿਮਨਾਸਟ ਡੋਲਗੋਪਾਯਤ ਦੇ ਗਲੇ ਵਿੱਚ ਸੋਨੇ ਦਾ ਤਮਗਾ ਪਾਇਆ ਗਿਆ, ਇਜ਼ਰਾਈਲ ਦਾ ਰਾਸ਼ਟਰੀ ਗੀਤ ਵੱਜਣਾ ਸ਼ੁਰੂ ਹੋ ਗਿਆ। ਉਪਭੋਗਤਾਵਾਂ ਨੂੰ ਇਸਦੀ ਧੁਨ 1996 ਦੀ ਫਿਲਮ ਦਿਲਜਲੇ ਦੇ ਗੀਤ ‘ਮੇਰਾ ਮੁਲਕ ਮੇਰਾ ਦੇਸ਼ ਹੈ’ ਨਾਲ ਬਹੁਤ ਮਿਲਦੀ -ਜੁਲਦੀ ਲੱਗੀ। ਜਿਸ ਤੋਂ ਬਾਅਦ ਅਨੂ ਮਲਿਕ ਸੋਸ਼ਲ ਮੀਡੀਆ ਟ੍ਰੋਲਸ ਦੇ ਨਿਸ਼ਾਨੇ ਤੇ ਆ ਗਏ ।ਲੋਕ ਅਨੂ ਮਲਿਕ ‘ਤੇ ਧੁਨ ਚੋਰੀ ਕਰਨ ਦੇ ਦੋਸ਼ ਲਾਉਣ ਲੱਗੇ। ਬਹੁਤ ਸਾਰੇ ਲੋਕ ਅਨੂ ਮਲਿਕ ਨੂੰ ਉਸਦੀ ਨਕਲ ਕਰਨ ਦੇ ਲਈ ਨਿਸ਼ਾਨਾ ਬਣਾ ਰਹੇ ਹਨ।ਕੁਝ ਲੋਕਾਂ ਦਾ ਕਹਿਣਾ ਹੈ ਕਿ  ਅਨੂ ਮਲਿਕ ਨੂੰ ਕਾਪੀ ਕਰਨ ਲਈ ਕਿਸੇ ਹੋਰ ਦੇਸ਼ ਦਾ ਰਾਸ਼ਟਰੀ ਗੀਤ ਮਿਲਿਆ ਹੈ।

Share this Article
Leave a comment