ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਇਕ ਟਵੀਟ ਕਰ ਕੇ ਕਿਹਾ, “ਥੈਂਕ ਗੌਡ ਅੱਜ ਚੰਡੀਗੜ੍ਹ ਵਿਚ ਕੋਰੋਨਾ ਦਾ ਕੋਈ ਪਾਜ਼ਿਟਿਵ ਨਹੀਂ ਹੈ। ਉਨ੍ਹਾਂ ਚੰਡੀਗੜ੍ਹ ਦੇ ਬੈਂਕ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਕਿ ਕੋਰੋਨਾ ਦੀ ਇਸ ਜੰਗ ਵਿੱਚ ਉਹ ਕਰੰਸੀ ਅਤੇ ਟ੍ਰੈਜੇਕਸ਼ਨ ਕਰ ਰਹੇ ਹਨ। ਉਨ੍ਹਾਂ ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਫਾਈ ਕਰਮਚਾਰੀਆਂ ਲਈ 5 ਹਜ਼ਾਰ ਸੈਨੇਟਰੀ ਨੈਪਕਿਨ ਮੁਹਈਆ ਕਾਰਵਾਏ।
https://twitter.com/Manoj_ParidaIAS/status/1246056956592181248
ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਭੀੜ ਨਾ ਹੋਵੇ ਇਸ ਲਈ ਡਾਕਟਰ ਦੇ ਨਾਮ ਅਤੇ ਫੋਨ ਨੰਬਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਜਿਸ ਤੋਂ ਮਰੀਜ਼ ਫੋਨ ਜਾਂ ਵੀਡੀਓ ਕਾਨਫਰਸਿੰਗ ਕਰ ਸਕਣਗੇ। ਅੱਜ ਵਾਰ ਰੂਮ ਵਿੱਚ ਮੀਟਿੰਗ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਵੀ ਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਚੰਡੀਗੜ੍ਹ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿਚ 50 ਸੰਸਥਾਵਾਂ ਵਲੋਂ ਲੋਕਾਂ ਨੂੰ ਖਾਣਾ ਦੇਣ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਵਿਚ ਦੱਸਿਆ ਗਿਆ ਕਿ ਗਊਸ਼ਾਲਾ ਵਿਚ ਪ੍ਰਸਾਸ਼ਨ ਅਤੇ ਪ੍ਰਾਈਵੇਟ ਸੰਸਥਾਂਵਾਂ ਦੁਆਰਾ ਚਾਰ ਅਤੇ ਹੋਰ ਸਾਮਾਨ ਉਪਲਬਧ ਕਰਵਾਇਆ ਜਾ ਰਿਹਾ ਹੈ।