ਚਾਈਲਡ ਕੇਅਰ ਸੈਂਟਰ ‘ਚ ਹਮਲਾ, 22 ਬੱਚਿਆਂ ਸਣੇ 34 ਦੀ ਮੌਤ

Prabhjot Kaur
2 Min Read

ਬੈਂਕਾਕ: ਥਾਈਲੈਂਡ ‘ਚ ਬੀਤੇ ਦਿਨੀਂ ਇੱਕ ਹਮਲਾਵਰ ਵਲੋਂ ਚਾਈਲਡ ਕੇਅਰ ਸੈਂਟਰ ‘ਚ ਅੰਨ੍ਹੇਵਾਹ ਗੋਲੀਬਾਰੀ ਕਰਦਿਆਂ 22 ਬੱਚਿਆਂ ਸਣੇ 34 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ‘ਚ ਇੱਕ ਗਰਭਵਤੀ ਔਰਤ ਅਤੇ 2 ਸਾਲ ਦਾ ਬੱਚਾ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਨੌਕਰੀ ਤੋਂ ਕੱਢੇ ਜਾਣ ਕਾਰਨ ਗੁੱਸੇ ਵਿਚ ਆਏ ਪੁਲਿਸ ਅਫ਼ਸਰ ਨੇ ਸੋ ਰਹੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ।

34 ਸਾਲ ਦੇ ਪਨਿਆ ਖਮਰਬ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਗੋਲੀਬਾਰੀ ਕਰਨ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ ਪਰ ਇਸ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਅਤੇ ਪੁੱਤਰ ਦਾ ਵੀ ਕਤਲ ਕਰ ਦਿੱਤਾ।

ਘਟਨਾ ਸਥਾਨ ‘ਤੇ ਮੌਜੂਦ ਇੱਕ ਅਧਿਆਪਕ ਨੇ ਦੱਸਿਆ ਕਿ ਉਸ ਨੇ ਨਾਂ ਸਿਰਫ਼ ਗੋਲੀ ਚਲਾ ਕੇ ਕਤਲ ਕੀਤੇ ਸਗੋਂ ਕਈ ਲੋਕਾਂ ‘ਤੇ ਉਸ ਨੇ ਚਾਕੂ ਨਾਲ ਵੀ ਵਾਰ ਕੀਤੇ। ਅਧਿਆਪਕ ਨੇ ਦੱਸਿਆ ਕਿ ਇਸ ਘਟਨਾ ਵਿੱਚ ਅਸੀਂ ਤਿੰਨ ਅਧਿਆਪਕ ਵਾਲ-ਵਾਲ ਬਚ ਗਏ ਤੇ ਦੂਜੇ ਦੋ ਅਧਿਆਪਕਾਂ ਦੀ ਮੌਤ ਹੋ ਗਈ ਸੀ। ਇਹ ਸਭ ਬਹੁਤ ਤੇਜ਼ੀ ਨਾਲ ਹੋਇਆ। ਉਸ ਦੇ ਹੱਥ ਵਿੱਚ ਬੰਦੂਕ ਅਤੇ ਚਾਕੂ ਦੋਵੇਂ ਸਨ। ਉਹ ਬੱਚਿਆਂ ਨੂੰ ਚਾਕੂ ਨਾਲ ਕੱਟ ਰਿਹਾ ਸੀ।

ਜਾਣਕਾਰੀ ਮੁਤਾਬਕ ਹਮਲਾਵਰ ਦੁਪਹਿਰ ਵੇਲੇ ਚਾਈਲਡ ਕੇਅਰ ਸੈਂਟਰ ਵਿੱਚ ਦਾਖ਼ਲ ਹੋਇਆ ਅਤੇ ਉਸ ਵੇਲੇ ਕੁਝ ਬੱਚੇ ਦੁਪਹਿਰ ਦਾ ਖਾਣਾ ਖਾ ਰਹੇ ਸਨ ਜਦਕਿ ਕੁਝ ਸੌਂ ਰਹੇ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment