ਨਿਊਯਾਰਕ ਦਾ ‘ਕੱਬਡੀ ਕੱਪ 2021’ 10 ਅਕਤੂਬਰ ਨੂੰ

TeamGlobalPunjab
2 Min Read

ਨਿਊਯਾਰਕ (ਗਿੱਲ ਪ੍ਰਦੀਪ):  “ਖੇਡਾਂ ਵਿਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸੇ ਵਿੱਚ ਹੀ ਵੱਸਦੀ ਯਾਰੋ ਜਾਨ ਪੰਜਾਬੀਆਂ ਦੀ, ਵਿੱਚ ਮੈਦਾਨੇ ਭਿੜਣਾ ਹੁੰਦਾ ਕੰਮ ਦਲੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ “

ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਲਈ ਨਿਊਯਾਰਕ ਕੱਬਡੀ ਕਲੱਬ 10 ਅਕਤੂਬਰ ਐਤਵਾਰ ਨੂੰ ‘ਕਬੱਡੀ ਕੱਪ 2021’ ਕਰਵਾਉਣ ਜਾ ਰਿਹਾ ਹੈ। ਜਿਸ ਵਿੱਚ ਕਬੱਡੀ ਜਗਤ ਦੇ ਚੋਟੀ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਟੂਰਨਾਮੈਂਟ 236 ਸਟ੍ਰੀਟ ਤੇ ਹਿੱਲ ਸਾਈਡ ਐਵੇਨਿਊ ਵਾਲੀ ਪਾਰਕ, ਬੈਲਰੋਜ਼ ਨਿਊਯਾਰਕ ਵਿੱਚ ਕਰਵਾਇਆ ਜਾ ਰਿਹਾ ਹੈ। ਹਾਲ ਹੀ ‘ਚ ਕੱਬਡੀ ਕੱਪ 2021 ਦੀ ਪ੍ਰੈਸ ਕਾਨਫਰੰਸ ‘ਚ ਪੋਸਟਰ ਰਿਲੀਜ਼ ਕੀਤਾ ਗਿਆ।


ਜੇਤੂ ਖਿਡਾਰੀਆਂ ਨੂੰ ਇਨਾਮ ਵੀ ਦਿਤੇ ਜਾਣਗੇ।ਇਹ ਉਪਰਾਲਾ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਸਦਕਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਬੱਡੀ ਖੇਡ ਨੂੰ ਪ੍ਰਫੁਲਤ ਕੀਤਾ ਜਾ ਸਕੇ। ਖੁਸ਼ੀ ਦੀ ਗੱਲ ਇਹ ਹੈ ਕਿ ਐਂਟਰੀ ਲਈ ਕੋਈ ਫੀਸ ਨਹੀਂ ਲਈ ਜਾਵੇਗੀ । ਇਸ ਮੌਕੇ ਸਾਰਿਆਂ ਨੂੰ ਖੁਲ੍ਹਾ ਸੱਦਾ ਦਿਤਾ ਗਿਆ ਹੈ। ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਖਿਡਾਰੀਆਂ ਦਾ ਹੌਂਸਲਾ ਅਫਜ਼ਾਈ ਕਰਨਾ। ਇਸ ਕਬੱਡੀ ਕੱਪ ਦਾ ਸਿੱਧਾ ਪ੍ਰਸਾਰਣ ਲਾਈਵ ਕਬੱਡੀ ਚੈਨਲ ਵੱਲੋਂ ਕੀਤਾ ਜਾਵੇਗਾ।

ਦੇਰ ਨਾ ਕਰਨਾ 10 ਅਕਤੂਬਰ ਐਤਵਾਰ ਸਾਹਨਾਂ ਦੇ ਭੇੜ ਹੋਣਗੇ, ਵੇਖਣਾ ਨਾ ਭੁੱਲਣਾ

- Advertisement -

ਇਹ ਪ੍ਰੋਗਰਾਮ ਇਨ੍ਹਾਂ ਪ੍ਰਬੰਧਕਾ ਦੁਆਰਾ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਹੇਠ ਲਿੱਖੇ ਨੰਬਰਾਂ ‘ਤੇ ਸੰਪਰਕ ਕਰੋ

ਮੰਨਿਦਰ ਸਿੰਘ               9174180234

ਕਾਲਾ ਜੰਡੀ                   5162449874

ਟੋਨੀ ਮੁਲਤਾਨੀ              3477232533

- Advertisement -

ਗਿੱਲ ਪ੍ਰਦੀਪ                  6465206706

ਜੋਨੀ ਜਨਸੂਆ               9293254215

ਬਿੱਟੂ ਭੁਲੱਰ                   5169464748

ਓਂਕਾਰ ਸਿੰਘ                  2123006511

ਨਿਟਾ ਮਨਿਆਨੀ           9172999151

ਬਿੱਟੂ ਸਪੀਡੋ                6462352461

ਰਜਿੰਦਰ ਸਿੰਘ            9172502118

Share this Article
Leave a comment