ਟੈਕਸਸ: ਅਮਰੀਕਾ ਦੇ ਟੈਕਸਸ ‘ਚ 4 ਭਾਰਤੀ-ਅਮਰੀਕੀ ਔਰਤਾਂ ’ਤੇ ਨਸਲੀ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆੲ ਹੈ, ਜਿਸ ‘ਚ ਇੱਕ ਔਰਤ 4 ਭਾਰਤੀ- ਅਮਰੀਕੀ ਔਰਤਾਂ ’ਤੇ ਨਸਲੀ ਟਿੱਪਣੀਆਂ ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿਚ ਉਹ ਉਨ੍ਹਾਂ ਨੂੰ ਗਾਲ੍ਹਾਂ ਕੱਢਦੀ ਨਜ਼ਰ ਆ ਰਹੀ ਹੈ ਅਤੇ ਭਾਰਤ ਵਾਪਸ ਜਾਣ ਲਈ ਕਹਿੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।
ਵੀਡੀਓ ‘ਚ ਔਰਤ ਕਹਿੰਦੀ ਨਜ਼ਰ ਆ ਰਹੀ ਹੈ ਕਿ ‘ਆਈ ਹੇਟ ਯੂ ਇੰਡੀਅਨ’ ਇਹ ਸਾਰੇ ਭਾਰਤੀ ਅਮਰੀਕਾ ਇਸ ਲਈ ਆਉਂਦੇ ਹਨ ਕਿਉਂਕਿ ਉਹ ਚੰਗੀ ਜ਼ਿੰਦਗੀ ਚਾਹੁੰਦੇ ਹਨ।
ਇਹ ਘਟਨਾ ਬੁੱਧਵਾਰ ਰਾਤ ਟੈਕਸਸ ਦੇ ਡਲਾਸ ਦੀ ਇੱਕ ਪਾਰਕਿੰਗ ਦੀ ਦੱਸੀ ਜਾ ਰਹੀ ਹੈ। ਮਹਿਲਾ ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਕਸੀਕਨ-ਅਮਰੀਕੀ ਔਰਤ ਦੀ ਪਛਾਣ ਐਸਮੇਰਾਲਡਾ ਉਪਟਨ ਵਜੋਂ ਹੋਈ ਹੈ।
ASSAULT ARREST
On Thursday, August 25, 2022, at approximately 3:50 p.m., Plano Police Detectives arrested Esmeralda Upton of Plano on one charge of Assault Bodily Injury and one for Terroristic Threats and is being held on a total bond amount of $10,000. A jail photo is attached. pic.twitter.com/cEj9RwWdt1
— Plano Police (Texas) (@PlanoPoliceDept) August 25, 2022
ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਨ ਵਾਲੇ ਇਕ ਵਿਅਕਤੀ ਨੇ ਲਿਖਿਆ, ‘ਇਹ ਘਟਨਾ ਮੇਰੀ ਮਾਂ ਅਤੇ ਉਸ ਦੇ ਤਿੰਨ ਦੋਸਤਾਂ ਨਾਲ ਡਲਾਸ, ਟੈਕਸਾਸ ‘ਚ ਵਾਪਰੀ।’ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਵਿਅਕਤੀ ਦੀ ਮਾਂ ਵੀਡੀਓ ‘ਚ ਮੈਕਸੀਕਨ-ਅਮਰੀਕਨ ਔਰਤ ਦਾ ਵਿਰੋਧ ਕਰਦੀ ਨਜ਼ਰ ਆ ਰਹੀ ਹੈ ਅਤੇ ਨਸਲੀ ਟਿੱਪਣੀਆਂ ਦੀ ਵਰਤੋਂ ਨਾਂ ਕਰਨ ਦੀ ਅਪੀਲ ਕਰ ਰਹੀ ਹੈ। ਵੀਡੀਓ ‘ਚ ਮੁਲਜ਼ਮ ਔਰਤ ਇਹ ਵੀ ਕਹਿੰਦੀ ਨਜ਼ਰ ਆ ਰਹੀ ਹੈ, ‘ਮੈਂ ਜਿੱਥੇ ਵੀ ਜਾਂਦੀ ਹਾਂ… ਤੁਸੀਂ ਭਾਰਤੀ ਹਰ ਜਗ੍ਹਾ ਮਿਲ ਜਾਂਦੇ ਹੋ। ਜੇਕਰ ਭਾਰਤ ਵਿੱਚ ਜ਼ਿੰਦਗੀ ਸਭ ਤੋਂ ਵਧੀਆ ਹੈ ਤਾਂ ਤੁਸੀਂ ਇੱਥੇ ਕਿਉਂ ਹੋ।’ ਇਸ ਤੋਂ ਬਾਅਦ ਉਹ ਗਾਲਾਂ ਕੱਢਦੀ ਹੈ ਅਤੇ ਭਾਰਤੀ ਔਰਤਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.