ਪਾਕਿਸਤਾਨ ਸਟਾਕ ਐਕਸਚੇਂਜ ਬਿਲਡਿੰਗ ‘ਤੇ ਅੱਤਵਾਦੀ ਹਮਲਾ, 4 ਅੱਤਵਾਦੀਆਂ ਸਣੇ 10 ਦੀ ਮੌਤ

TeamGlobalPunjab
2 Min Read

ਕਰਾਚੀ: ਕਰਾਚੀ ‘ਚ ਪਾਕਿਸਤਾਨ ਸਟਾਕ ਐਕਸਚੇਂਜ ਬਿਲਡਿੰਗ ‘ਤੇ ਅੱਤਵਾਦੀ ਹਮਲੇ ‘ਚ ਚਾਰ ਅੱਤਵਾਦੀਆਂ ਸਣੇ 10 ਲੋਕਾਂ ਦੀ ਮੌਤ ਹੋ ਗਈ ਹੈ। ਖਬਰਾਂ ਅਨੁਸਾਰ ਅਫਗਾਨਿਸਤਾਨ ਤੋਂ ਬਾਹਰ ਕੰਮ ਕਰਨ ਵਾਲੇ ਅੱਤਵਾਦੀ ਸਮੂਹ ਬਲੂਚ ਲਿਬਰੇਸ਼ਨ ਆਰਮੀ ( BLA ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀਐਲਏ ਨੇ ਕਿਹਾ ਕਿ ਉਸਦੇ ਮਾਜਿਦ ਬ੍ਰਿਗੇਡ ਨੇ ਵਪਾਰਕ ਹਫ਼ਤੇ ਦੇ ਪਹਿਲੇ ਦਿਨ ਹਮਲੇ ਨੂੰ ਅੰਜਾਮ ਦਿੱਤਾ। ਇਸ ਵਿੱਚ ਇੱਕ ਆਤਮਘਾਤੀ ਹਮਲਾਵਰ ਵੀ ਸ਼ਾਮਲ ਸੀ। ਖਬਰਾਂ ਅਨੁਸਾਰ ਅੱਤਵਾਦੀਆਂ ਨੇ ਚਾਰ ਸੁਰੱਖਿਆ ਗਾਰਡ ਅਤੇ ਇੱਕ ਪੁਲਿਸ ਅਧਿਕਾਰੀ ਨੂੰ ਮਾਰ ਦਿੱਤਾ।

ਰਿਪੋਰਟਾਂ ਮੁਤਾਬਕ ਵਿਸਫੋਟਕ ਅਤੇ ਗੋਲਾ-ਬਾਰੂਦ ਨਾਲ ਲੈਸ ਚਾਰ ਅੱਤਵਾਦੀ, ਆਈਆਈ ਚੁੰਦੜੀਗਰ ਰੋਡ ਸਥਿਤ ਪੀਐਸਈ ਭਵਨ ਦੇ ਪਾਰਕਿੰਗ ਖੇਤਰ ਵਿੱਚ ਦਾਖਲ ਹੋਏ। ਮੌਕੇ ਦੇ ਗਵਾਹਾਂ ਅਨੁਸਾਰ, ਅੱਤਵਾਦੀਆਂ ਨੇ ਸੁਰੱਖਿਆ ਗਾਰਡਾਂ ‘ਤੇ ਗਰੇਨੇਡ ਸੁੱਟਿਆ ਤੇ ਗੋਲੀਬਾਰੀ ਕੀਤੀ।

ਹਮਲਾਵਰ ਸਟਾਕ ਐਕਸਚੇਂਜ ਬਿਲਡਿੰਗ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਆਪਣੇ ਇਸ ਮਨਸੂਬੇ ਵਿੱਚ ਕਾਮਯਾਬ ਨਹੀਂ ਹੋਏ। ਬਿਲਡਿੰਗ ਦੇ ਅੰਦਰ ਮੌਜੂਦ ਲੋਕਾਂ ਨੂੰ ਪਿਛਲੇ ਦਰਵਾਜੇ ਤੋਂ ਕੱਢਿਆ ਗਿਆ ਤੇ ਬਿਲਡਿੰਗ ਅਤੇ ਆਸਪਾਸ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ।

Share this Article
Leave a comment