9/11 ਹਮਲੇ ਤੋਂ ਬਾਅਦ ਨਸਲੀ ਹਮਲੇ ‘ਚ ਮਾਰੇ ਗਏ ਬਲਬੀਰ ਸਿੰਘ ਸੋਢੀ ਨੂੰ ਸ਼ਰਧਾਂਜਲੀ

TeamGlobalPunjab
2 Min Read

ਵਾਸ਼ਿੰਗਟਨ, : ਅਮਰੀਕਾ ‘ਚ 9/11 ਦੇ ਹਮਲੇ ਤੋਂ ਬਾਅਦ ਨਸਲੀ ਹਮਲੇ ਦਾ ਸ਼ਿਕਾਰ ਬਣੇ ਅਮਰੀਕੀ ਸਿੱਖ ਬਲਬੀਰ ਸਿੰਘ ਸੋਢੀ ਨੂੰ ਸ਼ਰਧਾਂਜਲੀ ਦਿੱਤੀ ਗਈ। ਅਮਰੀਕਾ ਦੇ 9/11 ਅੱਤਵਾਦੀ ਹਮਲੇ ‘ਚ 90 ਤੋਂ ਜ਼ਿਆਦਾ ਦੇਸ਼ਾਂ ਦੇ ਲਗਭਗ 3000 ਲੋਕ ਮਾਰੇ ਗਏ ਸਨ। ਇਸ ਹਮਲੇ ਦੇ ਚਾਰ ਦਿਨ ਬਾਅਦ ਹੀ ਕਥਿਤ ਤੌਰ ‘ਤੇ ਬਦਲਾ ਲੈਣ ਦੀ ਭਾਵਨਾ ਨਾਲ ਐਰੀਜ਼ੋਨਾ ਗੈਸ ਸਟੇਸ਼ਨ ਦੇ ਬਾਹਰ ਬਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਅਮਰੀਕਾ ਦੇ ਪਹਿਲੇ ਸਿੱਖ ਸਨ, ਜਿਨ੍ਹਾਂ ਦਾ 2001 ‘ਚ ਹੋਏ ਹਮਲਿਆਂ ਦਾ ਕਥਿਤ ਤੌਰ ‘ਤੇ ਬਦਲਾ ਲੈਣ ਦੀ ਮਨਸ਼ਾ ਨਾਲ ਕਤਲ ਕਰ ਦਿੱਤਾ ਗਿਆ ਸੀ।

ਸੈਨੇਟਰ ਰਾਬਰਟ ਮੈਨੇਡੇਜ਼ ਨੇ ਟਵੀਟ ਕੀਤਾ ਬਲਬੀਰ ਸਿੰਘ ਸੋਢੀ ਦੀ ਮੌਤ ਨੂੰ ਅੱਜ 20 ਸਾਲ ਹੋ ਗਏ ਹਨ। ਅਸੀਂ ਸਾਰੇ ਉਨਾਂ ਲੋਕਾਂ ਨੂੰ ਯਾਦ ਕਰਦੇ ਹੋਏ ਸਤਿਕਾਰ ਦਿੰਦੇ ਹਾਂ ਜਿਹੜੇ ਨਸਲੀ ਨਫ਼ਰਤ ਦੇ ਅਪਰਾਧਾਂ ਦਾ ਸ਼ਿਕਾਰ ਬਣੇ। ਇਸ ਦੌਰਾਨ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਉਨਾਂ ਨੂੰ ਸ਼ਰਧਾਂਜਲੀ ਦਿੱਤੀ।

- Advertisement -

20 ਸਾਲ ਪਹਿਲਾਂ ਅਮਰੀਕਾ ਦੇ ਟਵਿਨ ਟਾਵਰਾਂ ‘ਤੇ ਹੋਏ ਹਮਲੇ ਤੋਂ ਬਾਅਦ ਅਮਰੀਕਾ ਵਿੱਚ ਨਫ਼ਰਤੀ ਅਪਰਾਧਾਂ ਵਿੱਚ ਵਾਧਾ ਦੇਖਿਆ ਗਿਆ ਸੀ। ਹਮਾਲਵਰਾਂ ਨੇ ਉਨਾਂ ਨੂੰ ਨਿਸ਼ਾਨਾ ਬਣਾਇਆ ਜਿਨਾਂ ਨੂੰ ਉਹ ਅਰਬ ਮੁਸਲਮਾਨ ਸਮਝਦੇ ਸਨ। ਬਲਬੀਰ ਸਿੰਘ ਸੋਢੀ ਇੱਕ ਅਮਰੀਕੀ ਸਿੱਖ ਸਨ, ਜਿਨਾਂ ਨੇ ਦਾੜੀ ਰੱਖੀ ਸੀ ਅਤੇ ਸਿਰ ਉੱਤੇ ਦਸਤਾਰ ਸਜਾਈ ਸੀ। 9/11 ਹਮਲੇ ਦੇ ਚਾਰ ਦਿਨਾਂ ਬਾਅਦ ਬਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਹ ਇਸ ਤਰਾਂ ਦਾ ਪਹਿਲਾ ਨਫ਼ਰਤੀ ਅਪਰਾਧ ਸੀ।

TAGGED:
Share this Article
Leave a comment