Home / ਓਪੀਨੀਅਨ / ਟੈਲੀਫੋਨ ਦੇ ਖੋਜੀ ਵਿਗਿਆਨੀ ਬੈਲ ਗਰਾਹਮ

ਟੈਲੀਫੋਨ ਦੇ ਖੋਜੀ ਵਿਗਿਆਨੀ ਬੈਲ ਗਰਾਹਮ

-ਅਵਤਾਰ ਸਿੰਘ

 

ਜੁਲਾਈ 1876 ਵਿੱਚ ਅਮਰੀਕਾ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ ਸੀ ਤਾਂ ਉਥੇ ਬਹੁਤ ਸਾਰੀਆਂ ਖੋਜਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਖੋਜਾਂ ਦੀ ਜਜਮੈਂਟ ਲਈ ਬੁਲਾਏ ਬਰਾਜ਼ੀਲ ਦੇ ਸਮਰਾਟ ਡਾਮ ਪੇਦਰੋ ਇਕ ਯੰਤਰ ਵੇਖ ਕੇ ਚੀਖ ਉਠੇ, “ਵਾਹ, ਇਹ ਯੰਤਰ ਤਾਂ ਬਕਾਇਦਾ ਬੋਲਦਾ ਹੈ।”

ਉਸ ਯੰਤਰ ਦਾ ਪ੍ਰੀਖਣ ਕਰਨ ਤੋਂ ਬਾਅਦ ਜਨਤਾ ਨੂੰ ਸੰਬੋਧਤ ਕਰਦਿਆਂ ਕਿਹਾ,”ਇਹ ਇਕ ਅਜਿਹੀ ਚਮਤਕਾਰੀ ਖੋਜ ਹੋਈ ਹੈ ਜਿਸ ਨਾਲ ਦੁਨੀਆ ਦਾ ਤੌਰ ਤਰੀਕਾ ਹੀ ਬਦਲ ਜਾਵੇਗਾ।” ਅਗਲੇ ਹੀ ਦਿਨ ਅਖ਼ਬਾਰਾਂ ਵਿਚ ਸਕਾਟਲੈਂਡ ਵਿਚ ਜੰਮੇ ਅਮਰੀਕੀ ਵਿਗਿਆਨੀ ਗਰਾਹਮ ਬੈਲ ਦਾ ਨਾਂ ਸੰਸਾਰ ਵਿਚ ਛਾ ਗਿਆ।

ਉਨ੍ਹਾਂ ਦੀ ਮਾਂ ਤੇ ਭੈਣ ਦੋਵੇਂ ਸੁਣ ਨਹੀਂ ਸਕਦੀਆਂ ਸਨ। ਇਸ ਸਮੱਸਿਆ ਨੂੰ ਸਮਝਣ ਲਈ ਅਣੂਵੰਸਿਕ ਬੋਲੇਪਣ ਦਾ ਅਧਿਐਨ ਕੀਤਾ। ਇਨ੍ਹਾਂ ਦਾ ਜਨਮ 3 ਮਾਰਚ 1847 ਨੂੰ ਏਡਿਨਬਰਾ ਸਕਾਟਲੈਂਡ ਵਿੱਚ ਹੋਇਆ। ਉਸਦੇ ਪਿਤਾ ਗੂੰਗੇ ਬੋਲੇ ਬੱਚਿਆਂ ਦੇ ਸਿੱਖਿਅਕ ਸਨ ਤੇ ਉਨ੍ਹਾਂ ਨੇ visible speach system ਦੀ ਖੋਜ ਕੀਤੀ ਸੀ ਜੋ ਆਸ਼ੁਧ ਉਚਾਰਣ ਨੂੰ ਸ਼ੁਧ ਕਰਨ ਵਾਸਤੇ ਬੜੀ ਕਾਮਯਾਬ ਰਹੀ ਖਾਸ ਕਰ ਤੁਤਲਾਉਂਦੇ ਲੋਕਾਂ ਲਈ।

ਛੋਟੇ ਹੁੰਦੇ ਹੋਏ ਗਰਾਹਮ ਬੈਲ ਨੇ ਕਣਕ ਪੀਸਣ ਦਾ ਸੌਖਾ ਤਰੀਕਾ ਕਢ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਲੰਡਨ ਯੂਨੀਵਰਸਿਟੀ ਤੋਂ ਪੜਾਈ ਕਰਨ ਸਮੇਂ ਖਰਚ ਪੂਰਾ ਕਰਨ ਲਈ ਪਾਰਟ ਟਾਈਮ ਨੌਕਰੀ ਵੀ ਕੀਤੀ। 1860 ਵਿੱਚ ਦੋ ਭਰਾਵਾਂ ਦੀ ਮੌਤ ਬਿਮਾਰੀ ਕਾਰਣ ਹੋ ਗਈ। 1870 ਪਰਿਵਾਰ ਪਹਿਲਾਂ ਕੈਨੇਡਾ ਤੇ ਅਗਲੇ ਸਾਲ ਅਮਰੀਕਾ ਚਲਾ ਗਿਆ। ਉਥੇ ਬੋਸਟਿਨ ਸਕੂਲ ਆਫ ਦੀ ਡੈਫ ਵਿੱਚ ਨੌਕਰੀ ਮਿਲ ਗਈ। ਉਥੇ ਪੜ੍ਹਾਉਣ ਦੌਰਾਨ ਉਸਦੀ ਮੁਲਾਕਾਤ ਇਕ ਵਕੀਲ ਨਾਲ ਹੋਈ ਜਿਸ ਦੀ ਲੜਕੀ ਬੋਲੇਪਣ ਦਾ ਸ਼ਿਕਾਰ ਸੀ ਉਹ ਬੈਲ ਨਾਲ ਕੰਮ ਕਰਨ ਲੱਗੀ।ਬਾਅਦ ਵਿੱਚ 1877 ਨੂੰ ਇਸ ਨਾਲ ਵਿਆਹ ਹੋ ਗਿਆ। ਜਿਸ ਮਕਾਨ ਵਿੱਚ ਰਹਿੰਦੇ ਸਨ ਉਸਦੇ ਗੂੰਗੇ ਬੇਟੇ ਨੂੰ ਠੀਕ ਕਰ ਦਿੱਤਾ ਤੇ ਉਸ ਚਮੜੇ ਦੇ ਧਨੀ ਵਪਾਰੀ ਨੇ ਕਾਫੀ ਆਰਥਿਕ ਮਦਦ ਕੀਤੀ।

1875 ਵਿੱਚ ਬੈਲ ਨੇ ਆਪਣੇ ਸਾਥੀ ਵੈਟਸਨ ਨਾਲ ਇੱਕ ਚੁੰਬਕੀ ਡਾਇਆਫਾਰਮ ਨੂੰ ਇਕ ਡਰਮ ਹੈਡ ਨਾਲ ਜੋੜ ਕੇ ਉਸਦੇ ਪਿਛੇ ਇਕ ਬਿਜਲੀ ਚੁੰਬਕ ਨੂੰ ਰੱਖਿਆ। ਬਿਜਲੀ ਚੁੰਬਕ ਨੂੰ ਇਕ ਲੰਬੀ ਤਾਰ ਰਾਂਹੀ ਕਿਸੇ ਹੋਰ ਯੰਤਰ ਨਾਲ ਜੋੜ ਦਿੱਤਾ।

ਇਸ ਤਰ੍ਹਾਂ ਧੁਨੀ (ਆਵਾਜ਼) ਨੂੰ ਤਾਰ ਦੇ ਮਧਿਅਮ ਰਾਂਹੀ ਦੂਸਰੇ ਪਾਸੇ ਲਿਜਾਣ ਵਿਚ ਸਫਲ ਰਿਹਾ। ਉਸਨੇ ਆਪਣੇ ਪਹਿਲੇ ਪੇਟੈਂਟ ਆਵੇਦਨ ਵਿੱਚ ਆਪਣੀ ਖੋਜ ਨੂੰ ਟੈਲੀਫੋਨ ਦਾ ਨਾਂ ਦਿੱਤਾ।

ਟੈਲੀ ਦਾ ਭਾਵ ਦੂਰ ਤੇ ਫੋਨ ਦਾ ਅਰਥ ਧੁੰਨੀ ਸੀ। 1876 ਵਿੱਚ ਇਸ ਖੋਜ ਦਾ ਪ੍ਰਦਰਸ਼ਨ ਬੋਸਟਨ ਵਿੱਚ ਕੀਤਾ ਗਿਆ। ਬੈਲ ਨੇ “ਏਟੀ ਐਂਡ ਟੀ” ਕੰਪਨੀ ਬਣਾਈ ਜਿਸ ਦਾ ਵਿਗਿਆਪਨ 1877 ਨੂੰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਇਆ।

ਇਸੇ ਤਰ੍ਹਾਂ ਟੈਲੀਫੋਨ ਦੀ ਖੋਜ ਦੇ ਨਾਲ ਮੈਟਲ ਡਿਕਟੇਟਰ ਦੀ ਖੋਜ ਦਾ ਸਿਹਰਾ ਵੀ ਆਪ ਨੂੰ ਜਾਂਦਾ ਹੈ। ਉਨ੍ਹਾਂ 1888 ਵਿੱਚ ਜਿਉਗਰਾਫਿਕ ਸੁਸਾਇਟੀ ਦੀ ਸਥਾਪਨਾ ਕੀਤੀ ਤੇ ਸਾਇੰਸ ਨਾਮ ਦੀ ਇਕ ਪਤ੍ਰਿਕਾ ਵੀ ਸ਼ੁਰੂ ਕੀਤੀ। ਇਸ ਮਹਾਨ ਖੋਜੀ ਦਾ 2 ਅਗਸਤ 1922 ਨੂੰ ਦੇਹਾਂਤ ਹੋ ਗਿਆ ਤੇ ਅਫ਼ਸੋਸ ਵਜੋਂ ਸਾਰੀਆਂ ਟੈਲੀਫੋਨ ਲਾਇਨਾਂ ਨੂੰ ਮੌਨ ਰਖਾਇਆ ਗਿਆ।

Check Also

ਰੈੱਡ ਕਰਾਸ ਦਿਵਸ – ਕੋਵਿਡ ਦੇ ਦੌਰ ‘ਚ ਵਾਲੰਟੀਅਰਜ਼ ਤੇ ਫਰੰਟਲਾਈਨ ਯੋਧਿਆਂ ਨੂੰ ਸਲਾਮ !

-ਅਵਤਾਰ ਸਿੰਘ ਅੱਜ ਲੋੜ ਹੈ ਕਿ ਅਸੀਂ ਪੀੜਤ ਮਾਨਵਤਾ ਦੀ ਭਲਾਈ ਲਈ ਆਪਣੇ ਅੰਦਰ ਦੇ …

Leave a Reply

Your email address will not be published. Required fields are marked *